ਬਲਰਾਮਪੁਰ, 20 ਮਈ
ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿਚ ਨਾਬਾਲਗ ਲੜਕੇ-ਲੜਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਪੁਲੀਸ ਨੂੰ ਸ਼ੱਕ ਹੈ ਕਿ ਦੋਵਾਂ ਨੇ ਪ੍ਰੇਮ ਸਬੰਧਾਂ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਜ਼ਿਲ੍ਹੇ ਦੇ ਰਾਜਪੁਰ ਥਾਣਾ ਖੇਤਰ ਦੇ ਪਿੰਡ ਧੰਧਾਪੁਰ ‘ਚ 15 ਸਾਲਾ ਲੜਕੀ ਅਤੇ 17 ਸਾਲਾ ਲੜਕੇ ਦੀਆਂ ਲਾਸ਼ਾਂ ਨਦੀ ਦੇ ਕੰਢੇ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਘਟਨਾ ਦੀ ਸੂਚਨਾ ਪੁਲੀਸ ਨੂੰ ਮਿਲੀ, ਜਿਸ ਤੋਂ ਬਾਅਦ ਪੁਲੀਸ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਲੜਕੀ 10ਵੀਂ ਦੀ ਵਿਦਿਆਰਥਣ ਸੀ। ਲੜਕਾ ਜ਼ਿਲ੍ਹੇ ਦੇ ਪਿੰਡ ਬਘੀਮਾ ਦਾ ਰਹਿਣ ਵਾਲਾ ਸੀ ਅਤੇ ਆਪਣੀ ਭੂਆ ਦੇ ਘਰ ਰਹਿੰਦਾ ਸੀ। ਪੁੱਛ ਪੜਤਾਲ ਦੌਰਾਨ ਪਤਾ ਲੱਗਾ ਕਿ ਦੋਵੇਂ ਪਿਛਲੇ ਕੁਝ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਤੋਂ ਨਾਰਾਜ਼ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਦੋਵੇਂ ਸ਼ਨਿਚਰਵਾਰ ਰਾਤ ਨੂੰ ਘਰੋਂ ਨਿਕਲੇ ਸਨ ਅਤੇ ਐਤਵਾਰ ਦੁਪਹਿਰ ਆਜੜੀ ਨੇ ਉਨ੍ਹਾਂ ਦੀ ਲਾਸ਼ ਦਰਖਤ ਨਾਲ ਲਟਕਦੀ ਦੇਖੀ।
News Source link
#ਛਤਸਗੜਹ #ਨਬਲਗ #ਲੜਕ #ਤ #ਲੜਕ #ਦਆ #ਲਸ਼ #ਦਰਖਤ #ਨਲ #ਲਟਕਦਆ #ਮਲਆ