ਗੇਮ ਜ਼ੋਨ ਅਗਨੀਕਾਂਡ: ਜਾਂਚ ਲਈ ਆਈਏਐੱਸ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ

Must read


ਅਹਿਮਦਾਬਾਦ, 17 ਜੂਨ

ਗੁਜਰਾਤ ਸਰਕਾਰ ਵੱਲੋਂ ਰਾਜਕੋਟ ਵਿੱਚ 25 ਮਈ ਨੂੰ ਗੇਮ ਜ਼ੋਨ ਵਿੱਚ ਲੱਗੀ ਅੱਗ ਦੀ ਘਟਨਾ ਵਿੱਚ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਲਈ ‘ਤੱਥ ਖੋਜ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਇਸ ਹਾਦਸੇ ਵਿੱਚ 27 ਜਣਿਆਂ ਦੀ ਮੌਤ ਹੋ ਗਈ ਸੀ। ਸ਼ਹਿਰੀ ਵਿਕਾਸ ਤੇ ਸ਼ਹਿਰੀ ਹਾਊਸਿੰਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਤੱਥ ਖੋਜ ਕਮੇਟੀ ਵਿੱਚ ਆਈਏਐੱਸ ਅਧਿਕਾਰੀ ਮਨੀਸ਼ਾ ਚੰਦਰਾ (ਦਿਹਾਤੀ ਵਿਕਾਸ ਕਮਿਸ਼ਨਰ), ਪੀ. ਸਵਰੂਪ (ਭੂਮੀ ਸੁਧਾਰ ਕਮਿਸ਼ਨਰ) ਅਤੇ ਰਾਜਕੁਮਾਰ ਬੈਨੀਵਾਲ (ਗੁਜਰਾਤ ਜਲ ਬੋਰਡ ਦੇ ਵਾਈਸ ਚੇਅਰਮੈਨ ਤੇ ਮੁੱਖ ਕਾਰਜਕਾਰੀ ਅਧਿਕਾਰੀ) ਸ਼ਾਮਲ ਹਨ। ਗੁਜਰਾਤ ਹਾਈ ਕੋਰਟ ਨੇ ਰਾਜਕੋਟ ਗੇਮ ਜ਼ੋਨ ਵਿੱਚ ਅੱਗ ਲੱਗਣ ਦੀ ਘਟਨਾ ਸਬੰਧੀ ਚੱਲ ਰਹੀ ਜਾਂਚ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। -ਪੀਟੀਆਈ



News Source link

- Advertisement -

More articles

- Advertisement -

Latest article