ਖਾਣਾ ਖਾ ਕੇ ਪਰਤ ਰਹੇ ਕਾਰੋਬਾਰੀ ਤੇ ਉਸ ਦੀ ਪਤਨੀ ’ਤੇ ਹਮਲਾ; ਪਤਨੀ ਦੀ ਮੌਤ – Punjabi Tribune

Must read


ਗਗਨਦੀਪ ਅਰੋੜਾ

ਲੁਧਿਆਣਾ, 16 ਫਰਵਰੀ

ਸਨਅਤੀ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਹਥਿਆਰਬੰਦ ਲੁਟੇਰੇ ਲੋਕਾਂ ਕੋਲੋਂ ਸਮਾਨ ਲੁੱਟਣ ਦੇ ਨਾਲ ਨਾਲ ਹਮਲੇ ਵੀ ਕਰ ਰਹੇ ਹਨ। ਸ਼ਨਿੱਚਰਵਾਰ ਦੇਰ ਰਾਤ ਵੀ ਚਾਰ ਤੋਂ ਪੰਜ ਹਥਿਆਰਬੰਦ ਲੁਟੇਰਿਆਂ ਨੇ ਸ਼ਹਿਰ ਦੇ ਕਾਰੋਬਾਰੀ ਅਨੋਖ ਮਿੱਤਲ ਤੇ ਉਨ੍ਹਾਂ ਦੀ ਪਤਨੀ ਮਾਨਵੀ ਮਿੱਤਲ ’ਤੇ ਡੇਹਲੋ ਨੇੜੇ ਅਜਿਹਾ ਹੀ ਹਮਲਾ ਕੀਤਾ। ਲੁਟੇਰਿਆਂ ਨੇ ਪਹਿਲਾਂ ਉਨ੍ਹਾਂ ਦੀ ਕਾਰ, ਮੋਬਾਈਲ ਤੇ ਹੋਰ ਕੀਮਤੀ ਸਮਾਨ ਲੁੱਟਿਆ ਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਨੂੰ ਅਧਮਰਿਆ ਕਰ ਕੇ ਸੁੱਟ ਗਏ। ਇਸ ਵਿੱਚ ਮਾਨਵੀ ਮਿੱਤਲ ਦੀ ਮੌਤ ਹੋ ਗਈ ਤੇ ਅਨੋਖ ਮਿੱਤਲ ਗੰਭੀਰ ਜ਼ਖ਼ਮੀ ਹੈ ਜਿਸ ਦਾ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਕਾਰੋਬਾਰੀਆਂ ਵਿੱਚ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਸ਼ਹਿਰਵਾਸੀਆਂ ਦੀ ਸੁਰੱਖਿਆ ਕਰਨ ਵਿੱਚ ਫੇਲ੍ਹ ਸਾਬਤ ਹੋ ਰਹੀ ਹੈ। ਇਹ ਘਟਨਾ ਬੀਤੀ ਦੇਰ ਰਾਤ 12 ਵਜੇ ਤੋਂ ਬਾਅਦ ਵਾਪਰੀ ਦੱਸੀ ਜਾ ਰਹੀ ਹੈ।

ਕਾਰੋਬਾਰੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਨੋਖ ਮਿੱਤਲ ਨੇ ਆਪਣੇ ਆਪ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਪਰ ਇਹ ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਸਥਾਨਕ ਲੋਕਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਲਿਆਂਦਾ ਜਿੱਥੇ ਮਾਨਸੀ ਮਿੱਤਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੋਵੇਂ ਮਾਲੇਰਕੋਟਲਾ-ਡੇਹਲੋ ਰੋਡ ’ਤੇ ਇੱਕ ਰੇਸਤਰਾਂ ਵਿੱਚ ਖਾਣਾ ਖਾਣ ਗਏ ਸੀ, ਜਿਥੋਂ ਦੇਰ ਰਾਤ ਪਰਤ ਰਹੇ ਸਨ।



News Source link

- Advertisement -

More articles

- Advertisement -

Latest article