ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 27 ਜਨਵਰੀ
ਰਾਜਨੀਤਿਕ ਧੜੇਬੰਦੀ ਦੀ ਸ਼ਿਕਾਰ ਹੋਈ ਨਗਰ ਕੌਂਸਲ ਜਗਰਾਉਂ ਅਧੀਨ ਸਾਰੇ ਹੀ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗ ਗਈਆਂ ਹਨ। ਕੂੜੇ ਦਾ ਡੰਪ ਲਗਾਉਣ ਲਈ ਕੌਂਸਲ ਨੂੰ ਢੁੱਕਵੀਂ ਥਾਂ ਨਹੀਂ ਮਿਲ ਰਹੀ। ਸੜਕਾਂ ’ਤੇ ਪਏ ਡੂੰਘੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਸਥਾਨਕ ਕੱਚਾ ਮਲਕ ਰੋਡ ਦੀ ਹਾਲਤ ਹੋਰ ਖਸਤਾ ਹੋ ਗਈ ਹੈ ਜਿਸ ਨੂੰ ਸੁਧਾਰਨ ਲਈ ਸਥਾਨਕ ਦੁਕਾਨਦਾਰ ਤੇ ਵਸਨੀਕ ਆਪਣੇ ਪੱਧਰ ’ਤੇ ਯਤਨ ਕਰ ਰਹੇ ਹਨ। ਅੱਜ ਇਸ ਸੜਕ ’ਤੇ ਪਏ ਡੂੰਘੇ ਟੋਏ ਪੂਰੇ ਗਏ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਟੋਇਆਂ ਕਾਰਨ ਰੋਜ਼ਾਨਾ ਰਾਹਗੀਰ ਹਾਦਸਾ ਗ੍ਰਸਤ ਹੁੰਦੇ ਹਨ ਤੇ ਜਾਨੀ ਨੁਕਸਾਨ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਇਥੇ ਤੇਰਾ ਕਰਿਆਨਾ ਸਟੋਰ ਦੇ ਮਾਲਕ ਹਰਭਜਨ ਸਿੰਘ ਨੇ ਖ਼ੁਦ ਪੈਸੇ ਖਰਚ ਕੇ ਮਿਸਤਰੀ ਲਾਏ ਤੇ ਦੁਕਾਨ ਸਾਹਮਣੇ ਬਣਿਆ ਵੱਡਾ ਟੋਆ ਪੂਰਿਆ। ਸਟੋਰ ਮਾਲਕ ਨੇ ਦੱਸਿਆ ਕਿ ਇਸ ਟੋਏ ਬਾਰੇ ਉਨ੍ਹਾਂ ਨੇ ਪਹਿਲਾਂ ਵਿਧਾਇਕ ਫਿਰ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ ਸੀ ਪਰ ਜਦੋਂ ਸੁਣਵਾਈ ਨਾਂ ਹੋਈ ਤਾਂ ਉਨ੍ਹਾਂ ਖ਼ੁਦ ਇਸ ਨੂੰ ਪੂਰਨ ਦਾ ਕੰਮ ਆਰੰਭਿਆ। ਦੱਸਯਯੋਗ ਹੈ ਕਿ ਪ੍ਰੀਤ ਵਿਹਾਰ ਕਲੋਨੀ ਨੇੜੇ ਪਏ ਡੂੰਘੇ ਟੋਏ ਲੋਕਾਂ ਨੇ ਪੱਲਿਓਂ ਪੈਸੇ ਦੇ ਕੇ ਪੂਰੇ ਹਨ। ਰਾਹਗੀਰਾਂ ਨੇ ਹਰਭਜਨ ਸਿੰਘ ਤੇ ਸਾਥੀਆਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।
The post ਕੌਂਸਲ ਤੋਂ ਨਿਰਾਸ਼ ਲੋਕਾਂ ਨੇ ਖ਼ੁਦ ਸੁਧਾਰੀ ਸੜਕ ਦੀ ਹਾਲਤ appeared first on Punjabi Tribune.
News Source link
#ਕਸਲ #ਤ #ਨਰਸ਼ #ਲਕ #ਨ #ਖਦ #ਸਧਰ #ਸੜਕ #ਦ #ਹਲਤ