ਮਲੂਕਾ ਵਿੱਚ ਪੇਂਡੂ ਕ੍ਰਿਕਟ ਟੂਰਨਮੈਂਟ ਸ਼ੁਰੂ

0
129


ਭਗਤਾ ਭਾਈ: ਟੂਰਨਾਮੈਂਟ ਪ੍ਰਬੰਧਕ ਕਮੇਟੀ ਮਲੂਕਾ ਵੱਲੋਂ ਨਗਰ ਪੰਚਾਇਤ, ਨਗਰ ਨਿਵਾਸੀਆਂ, ਐਨਆਰਆਈ ਤੇ ਯੁਵਕ ਭਲਾਈ ਕਲੱਬ ਦੇ ਸਹਿਯੋਗ ਨਾਲ ਪਿੰਡ ਮਲੂਕਾ ਦੇ ਖੇਡ ਮੈਦਾਨ ਵਿੱਚ 23ਵਾਂ ਲੈਦਰ ਨਿਰੋਲ ਪੇਂਡੂ ਕ੍ਰਿਕਟ ਟੂਰਨਮੈਂਟ ਅੱਜ ਸ਼ੁਰੂ ਹੋ ਗਿਆ। ਪਹਿਲੇ ਮੈਚ ’ਚ ਸਮਾਧ ਭਾਈ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸੁਖਜਿੰਦਰ ਸਿੰਘ ਬੱਬਲਾ (ਯੂਐੱਸਏ) ਤੇ ਪ੍ਰਧਾਨ ਗੁਰਲਾਲ ਸਿੰਘ ਮਲੂਕਾ ਨੇ ਦੱਸਿਆ ਕਿ 8 ਫਰਵਰੀ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਮੌਕੇ ਤਾਰੀ ਢਿੱਲੋਂ, ਗੋਲਡੀ ਢਿੱਲੋਂ, ਪਪਜੀਤ ਢਿੱਲੋਂ, ਮਨੀ ਭਰੀ, ਕੋਹੇਨੂਰ ਸਿੱਧੂ, ਰਵੀ ਭਰੀ, ਰਾਜਿੰਦਰ ਢਿੱਲੋਂ, ਅਰਸ਼ ਸਿੱਧੂ ਤੇ ਲਵਪ੍ਰੀਤ ਢਿੱਲੋਂ ਹਾਜ਼ਰ ਸਨ। -ਪੱਤਰ ਪ੍ਰੇਰਕ



News Source link