ਜਸਵੰਤ ਸਿੰਘ ਥਿੰਦ
ਮਮਦੋਟ, 21 ਮਈ
ਇਥੇ ਫਿਰੋਜ਼ਪੁਰ ਫਾਜ਼ਿਲਕਾ ਸੜਕ ’ਤੇ ਪਿੰਡ ਭੂਰੇ ਕਲਾਂ ਨਜ਼ਦੀਕ ਅੱਜ ਰਾਤ ਅੱਠ ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ਵਿਚ ਕੈਂਟਰ ਚਾਲਕ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਦਰੜ ਦਿੱਤਾ। ਮ੍ਰਿਤਕਾਂ ਵਿਚ ਦੋ ਲੜਕੀਆਂ ਤੇ ਇਕ ਲੜਕਾ ਸ਼ਾਮਲ ਹਨ, ਜੋ ਰਿਸ਼ਤੇ ਵਿਚ ਸਕੇ ਭੈਣ-ਭਰਾ ਸਨ।