ਖੇਤਰੀ ਪ੍ਰਤੀਨਿਧ
ਰਾਮਪੁਰਾ ਫੂਲ, 16 ਅਪਰੈਲ
ਮਾਤਾ ਸੁੰਦਰੀ ਗਰੁੱਪ ਆਫ ਇੰਸਟੀਟਿਊਸ਼ਨ ਢੱਡੇ ਵਿੱਚ ਮੈਨੇਜਮੈਂਟ ਕਮੇਟੀ ਦੀ ਅਗਵਾਈ ਵਿੱਚ ਪੰਜਾਬੀ ਵਿਭਾਗ ਵੱਲੋਂ ਸਾਹਿਤਕਾਰ ਡਾ. ਬੂਟਾ ਸਿੰਘ ਚੌਹਾਨ ਨਾਲ ਰੂਬਰੂ ਕਰਵਾਇਆ ਗਿਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਤੇ ਗੁਰਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਸਾਨੂੰ ਅਜੋਕੇ ਸਮੇਂ ਵਿੱਚ ਸਾਹਿਤ ਨਾਲ ਜੁੜਨ ਦੀ ਲੋੜ ਹੈ ਤਾਂ ਜੋ ਸਾਡਾ ਸਮਾਜ ਅਲਾਮਤਾ ਤੋਂ ਬਚ ਸਕੇ। ਕਾਲਜ ਦੇ ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਮਹਿਮਾਨ ਨੂੰ ਜੀ ਆਇਆਂ ਕਿਹਾ। ਡਾ. ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਕਿਸ ਤਰ੍ਹਾਂ ਵੱਡੇ ਪਰਿਵਾਰ ਵਿੱਚੋਂ ਉੱਠ ਕੇ ਉਹ ਖੁਦ ਨੂੰ ਸਾਹਿਤ ਖੇਤਰ ਵਿੱਚ ਲੈ ਕੇ ਆਏ। ਉਨ੍ਹਾਂ ਕਿਹਾ ਕਿ ਕਿੰਨਾ ਸਮਾਂ ਉਹ ਹੋਰ ਕਿੱਤਿਆਂ ਵਿੱਚ ਆਪਣਾ ਭਵਿੱਖ ਤਲਾਸ਼ਦੇ ਰਹੇ ਤੇ ਫਿਰ ਉਨ੍ਹਾਂ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਸਥਾਨ ਬਣਾਇਆ। ਉਨ੍ਹਾਂ ਦਰਜਨਾਂ ਕਹਾਣੀ ਸੰਗ੍ਰਹਿ, ਗ਼ਜ਼ਲ ਸੰਗ੍ਰਹਿ ਅਤੇ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਏ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਉਦਾਹਰਣਾਂ ਦੇ ਕੇ ਜਵਾਬ ਦਿੱਤੇ। ਮਹਿਮਾਨਾਂ ਦਾ ਸੰਸਥਾ ਦੇ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਨੇ ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
The post ਕਾਲਜ ’ਚ ਸਾਹਿਤਕਾਰ ਬੂਟਾ ਸਿੰਘ ਚੌਹਾਨ ਨਾਲ ਰੂਬਰੂਿ appeared first on Punjabi Tribune.