DSP Rank Officers Transferred : ਪੰਜਾਬ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਹੋਇਆ ਹੈ। ਸੂਬੇ ਵਿੱਚ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਸਰਕਾਰ ਨੇ 129 ਡੀਐਸਪੀ/ਏਸੀਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਇਸ ਸਬੰਧ ਵਿੱਚ ਇੱਕ ਹੁਕਮ ਜਾਰੀ ਕੀਤਾ ਹੈ। ਇੱਕ ਅਧਿਕਾਰੀ ਨੂੰ ਡੀਐਸਪੀ ਨਿਯੁਕਤ ਕੀਤਾ ਗਿਆ ਹੈ।
129 ਡੀਐਸਪੀ/ਏਸੀਪੀ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ 18 ਅਪ੍ਰੈਲ ਨੂੰ ਦੁਪਹਿਰ ਤੱਕ ਆਪਣੀਆਂ ਨਵੀਆਂ ਪੋਸਟਿੰਗਾਂ ‘ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਸ ਫੇਰਬਦਲ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਨ੍ਹਾਂ ‘ਚ ਤਰਨਤਾਰਨ ਦੇ ਪੀਬੀਆਈ ਹੋਮੀਸਾਈਡ ਅਤੇ ਫੋਰੈਂਸਿਕ ਡੀਐਸਪੀ ਸਰਬਜੀਤ ਸਿੰਘ ਨੂੰ ਲੁਧਿਆਣਾ ‘ਚ ਏਸੀਪੀ ਸਿਵਲ ਲਾਈਨਜ਼ ਨਿਯੁਕਤ ਕੀਤਾ ਗਿਆ ਹੈ। ਓਥੇ ਹੀ ਸਿਵਲ ਲਾਈਨਜ਼ ਲੁਧਿਆਣਾ ਦੇ ਏਸੀਪੀ ਗੁਰੂ ਇਕਬਾਲ ਸਿੰਘ ਨੂੰ ਬਨੂੜ ਵਿੱਚ ਡੀਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੂੰ ਡੀਐਸਪੀ ਚੱਬੇਵਾਲ ਹੁਸ਼ਿਆਰਪੁਰ ਅਤੇ ਡੀਐਸਪੀ ਚੱਬੇਵਾਲ ਪਲਵਿੰਦਰ ਸਿੰਘ ਨੂੰ ਡੀਐਸਪੀ ਫਗਵਾੜਾ, ਕਪੂਰਥਲਾ ਤਾਇਨਾਤ ਕੀਤਾ ਗਿਆ ਹੈ।
ਡੀਜੀਪੀ ਵੱਲੋਂ ਜਾਰੀ ਹੁਕਮਾਂ ਵਿੱਚ ਬਹਾਦਰਗੜ੍ਹ ਪਟਿਆਲਾ ਤੋਂ ਡੀਐਸਪੀ ਹਰਵਿੰਦਰ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕ ਰੋਪੜ ਤਾਇਨਾਤ ਕੀਤਾ ਗਿਆ ਹੈ। ਡੀਐਸਪੀ ਪੀਬੀਆਈ ਐਨਡੀਪੀਐਸ ਨਾਰਕੋਟਿਕਸ ਗੱਬਰ ਸਿੰਘ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕ ਪਟਿਆਲਾ ਤਾਇਨਾਤ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕ ਪਟਿਆਲਾ ਸੁਖਜਿੰਦਰ ਸਿੰਘ ਨੂੰ ਡੀਐਸਪੀ ਸਿਟੀ ਬਟਾਲਾ ਅਤੇ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਨੂੰ ਡੀਐਸਪੀ ਪੀਬੀਆਈ ਐਨਡੀਪੀਐਸ-ਕਮ-ਨਾਰਕੋਟਿਕ ਪਠਾਨਕੋਟ ਤਾਇਨਾਤ ਕੀਤਾ ਗਿਆ ਹੈ।








ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ