ਏਕਨੂੁਰ ਨੇ ਐਨਡੀਏ ’ਚ ਮਾਰੀ ਬਾਜ਼ੀ – punjabitribuneonline.com

Must read


ਨਿੱਜੀ ਪੱਤਰ ਪੇਰਕ
ਬਰਨਾਲਾ 29 ਸਤੰਬਰ
ਸਕੂਲ ’ਚ ਪੜ੍ਹਦੇ 17 ਸਾਲਾਂ ਨੌਜਵਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਨੈਸ਼ਨਲ ਡਿਫੈਂਸ ਅਕੈਡਮੀ ਦੀ ਪਹਿਲੀ ਵਾਰ ਦਿੱਤੀ ਪ੍ਰੀਖਿਆ ਪਾਸ ਕਰ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ ਦੀ ਮਾਤਾ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਏਕਨੂਰ ਸਿੰਘ ਗਿੱਲ ਬਚਪਨ ਤੋਂ ਹੀ ਮਿਹਨਤੀ ਅਤੇ ਹੁਸ਼ਿਆਰ ਸੀ। ਉਸ ਨੇ ਅਕਾਲ ਅਕੈਡਮੀ ਭਦੌੜ ’ਚ ਪੜ੍ਹਦੇ ਸਮੇਂ ਵੀ ਹਰ ਜਮਾਤ ਚੰਗੀ ਪੁਜੀਸ਼ਨ ਨਾਲ ਪਾਸ ਕੀਤੀ ਅਤੇ ਦਸਵੀਂ ਜਮਾਤ ’ਚ ਵੀ ਅਕਾਲ ਅਕੈਡਮੀ ਭਦੌੜ ਦਾ ਨਾਮ ਰੋਸ਼ਨ ਕੀਤਾ ਸੀ। ਏਕਨੂਰ ਦੇ ਪਿਤਾ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦਾ।

The post ਏਕਨੂੁਰ ਨੇ ਐਨਡੀਏ ’ਚ ਮਾਰੀ ਬਾਜ਼ੀ appeared first on punjabitribuneonline.com.



News Source link

- Advertisement -

More articles

- Advertisement -

Latest article