Volcano Erupts: ਜਵਾਲਾਮੁਖੀ ਫਟਣ ਨਾਲ ਲਗਾਤਾਰ ਹੋਏ ਕਈ ਧਮਾਕੇ, ਅਸਮਾਨ ਤੱਕ ਉੱਠਿਆ ਭਾਂਬੜ; ਮਾਹਰਾਂ ਨੇ ਦਿੱਤੀ ਚੇਤਾਵਨੀ: ਬੋਲੇ- ਦੂਰ ਤੱਕ…

Must read


Volcano Erupts: ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਵੀ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਵਿੱਚ ਸਥਿਤ ‘ਮਾਊਂਟ ਸੇਮੇਰੂ’ (Mount Semeru) ਜਵਾਲਾਮੁਖੀ ਸੋਮਵਾਰ ਸਵੇਰੇ ਕਈ ਵਾਰ ਫਟਿਆ, ਜਿਸ ਨਾਲ ਆਸਮਾਨ ਵਿੱਚ ਲਗਭਗ 1,100 ਮੀਟਰ ਦੀ ਉਚਾਈ ਤੱਕ ਸੁਆਹ ਦਾ ਮੋਟਾ ਗੁਬਾਰ ਉੱਠਿਆ। ਜਵਾਲਾ੍ਮੁਖੀ ਵਿਸੋਫਟ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਵਾਲਾਮੁਖੀ ਵਿਗਿਆਨ ਅਤੇ ਭੂ-ਵਿਗਿਆਨਕ ਖ਼ਤਰਾ ਨਿਵਾਰਣ ਕੇਂਦਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਅੱਧੀ ਰਾਤ ਤੋਂ ਹੋ ਰਹੇ ਹਨ ਲਗਾਤਾਰ ਧਮਾਕੇ 

ਅਧਿਕਾਰੀਆਂ ਅਨੁਸਾਰ, ਅੱਧੀ ਰਾਤ ਤੋਂ ਲੈ ਕੇ ਹੁਣ ਤੱਕ ਜਵਾਲਾਮੁਖੀ ਵਿੱਚ ਘੱਟੋ-ਘੱਟ ਸੱਤ ਧਮਾਕੇ ਦਰਜ ਕੀਤੇ ਜਾ ਚੁੱਕੇ ਹਨ। ਜਵਾਲਾਮੁਖੀ ਫਟਣ ਦੀ ਪ੍ਰਕਿਰਿਆ ਸਥਾਨਕ ਸਮੇਂ ਅਨੁਸਾਰ ਰਾਤ 12:38 ਵਜੇ ਸ਼ੁਰੂ ਹੋਈ, ਜਦਕਿ ਸਭ ਤੋਂ ਤਾਜ਼ਾ ਧਮਾਕਾ ਸਵੇਰੇ 9:29 ਵਜੇ ਹੋਇਆ। ਇਸ ਸਰਗਰਮੀ ਦਾ ਸਿਖਰ ਸਵੇਰੇ 6:51 ਵਜੇ ਦੇਖਿਆ ਗਿਆ, ਜਦੋਂ ਸੁਆਹ ਦਾ ਗੁਬਾਰ ਆਪਣੀ ਵੱਧ ਤੋਂ ਵੱਧ ਉਚਾਈ ‘ਤੇ ਪਹੁੰਚ ਗਿਆ।

17 ਕਿਲੋਮੀਟਰ ਤੱਕ ਫੈਲ ਸਕਦਾ ਹੈ ਖ਼ਤਰਾ 

ਪ੍ਰਸ਼ਾਸਨ ਨੇ ਜਨਤਾ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਜਵਾਲਾਮੁਖੀ ਦੇ ਸਿਖਰ ਤੋਂ 5 ਕਿਲੋਮੀਟਰ ਦੇ ਦਾਇਰੇ ਤੋਂ ਦੂਰ ਰਹਿਣ। ਦੱਖਣ-ਪੂਰਬੀ ਖੇਤਰ ਵਿੱਚ, ‘ਬੇਸੁਕ ਕੋਬੋਕਨ’ ਨਦੀ ਦੇ ਨਾਲ 13 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖ਼ਤਰਨਾਕ ਘੋਸ਼ਿਤ ਕੀਤਾ ਗਿਆ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਵਾਲਾਮੁਖੀ ਵਿੱਚੋਂ ਨਿਕਲਣ ਵਾਲਾ ਗਰਮ ਮਲਬਾ ਅਤੇ ਲਾਵਾ ਸਿਖਰ ਤੋਂ 17 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦਾ ਹੈ।

ਲੈਵਲ III ਅਲਰਟ ਜਾਰੀ 

ਮਾਊਂਟ ਸੇਮੇਰੂ ਇਸ ਸਮੇਂ ‘ਲੈਵਲ III’ (Level III) ਅਲਰਟ ‘ਤੇ ਹੈ, ਜੋ ਇੰਡੋਨੇਸ਼ੀਆ ਦੀ ਚਾਰ-ਪੱਧਰੀ ਚੇਤਾਵਨੀ ਪ੍ਰਣਾਲੀ ਵਿੱਚ ਦੂਜਾ ਸਭ ਤੋਂ ਉੱਚਾ ਪੱਧਰ ਮੰਨਿਆ ਜਾਂਦਾ ਹੈ। ਦੇਖਿਆ ਗਿਆ ਹੈ ਕਿ ਸੁਆਹ ਦਾ ਗੁਬਾਰ ਉੱਤਰ-ਪੂਰਬ ਅਤੇ ਪੂਰਬ ਦਿਸ਼ਾ ਵੱਲ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਵੀ ਇਹ ਜਵਾਲਾਮੁਖੀ ਫਟਿਆ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article