ਡੈਨਵਰ, 14 ਮਾਰਚ
ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵੀਰਵਾਰ ਨੂੰ ਇੱਕ ਅਮਰੀਕਨ ਏਅਰਲਾਈਨਜ਼ ਦੇ ਗੇਟ ’ਤੇ ਖੜ੍ਹੇ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਨੂੰ ਜਲਦੀ ਬਾਹਰ ਕੱਢਣ ਲਈ ਸਲਾਈਡਾਂ ਦੀ ਵਰਤੋਂ ਕਰਨੀ ਪਈ। ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਜਦੋਂ ਅੱਗ ਲੱਗੀ ਤਾਂ ਜਹਾਜ਼ ਗੇਟ C38 ’ਤੇ ਸੀ। ਸੀਬੀਐਸ ਨਿਊਜ਼ ਵੱਲੋਂ ਪੋਸਟ ਕੀਤੀ ਗਈ ਇੱਕ ਫੋਟੋ ਵਿੱਚ ਯਾਤਰੀ ਜਹਾਜ਼ ਦੇ ਵਿੰਗ(ਖੰਭ) ’ਤੇ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਧੂੰਆਂ ਜਹਾਜ਼ ਨੂੰ ਘੇਰ ਰਿਹਾ ਸੀ। ਬੁਲਾਰੇ ਨੇ ਕਿਹਾ ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਅਤੇ ਫਾਇਰਫਾਈਟਰਾਂ ਨੇ ਸ਼ਾਮ ਤੱਕ ਅੱਗ ਬੁਝਾ ਦਿੱਤੀ। -ਏਪੀ
Nah man I ain’t flying no more. I was just in Denver last weekend.
🚨 BREAKING: American Airlines Plane Erupts in Flames at Denver Airport—Passengers Evacuate in Chaos
— @onoso.bsky.social (@dotNoso) March 14, 2025