Uttarakhand Avalanche: ਉੱਤਰਾਖੰਡ: ਬਚਾਅ ਕਾਰਜਾਂ ਵਿੱਚ 4 ਫੌਜੀ ਹੈਲੀਕਾਪਟਰ ਸ਼ਾਮਲ, ਇਕ ਮਜ਼ਦੂਰ ਦੀ ਮੌਤ

Must read


ਚਮੋਲੀ (ਉੱਤਰਾਖੰਡ), 1 ਮਾਰਚ

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮਾਣਾ ਪਿੰਡ ਨੇੜੇ ਬਰਫ਼ ਦੇ ਤੋਦੇ ਵਿੱਚ ਫਸੇ ਅੱਠ ਵਿਅਕਤੀਆਂ ਨੂੰ ਬਚਾਉਣ ਲਈ ਚਾਰ ਸੈਨਾ ਹੈਲੀਕਾਪਟਰਾਂ ਨੂੰ ਰਾਹਤ ਕਾਰਜਾਂ ਵਿੱਚ ਲਗਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾਰੀ ਨੇ ਦੱਸਿਆ ਕਿ ਹੁਣ ਤੱਕ ਫਸੇ ਹੋਏ 55 ਮਜ਼ਦੂਰਾਂ ਵਿੱਚੋਂ 47 ਨੂੰ ਬਚਾਇਆ ਜਾ ਚੁੱਕਾ ਹੈ, ਚਮੋਲੀ ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਮਦਦ ਨਾਲ ਚਾਰ ਹੈਲੀਕਾਪਟਰ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਏ ਹਨ। ਉਨ੍ਹਾ ਦੱਸਿਆ ਕਿ ਅਸੀਂ ਸੱਤ ਵਿਅਕਤੀਆਂ ਨੂੰ ਜੋਸ਼ੀਮੱਠ ਹਸਪਤਾਲ ਲਿਆਂਦਾ ਹੈ ਅਤੇ ਉਹ ਇਲਾਜ ਅਧੀਨ ਹਨ।

ਉਧਰ ਖ਼ਬਰ ਏਜੰਸੀ ਦੀ ਰਿਪੋਰਟ ਅਨੁਸਾਰ ਰਾਹਤ ਕਾਰਜ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਆਰਓ ਦੇ ਕਰਮਚਾਰੀ ਸ਼ੁੱਕਰਵਾਰ ਨੂੰ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆਉਣ ਕਾਰਨ ਬਰਫ਼ ਹੇਠਾਂ ਦਬ ਗਏ ਸਨ ਅਤੇ ਐਨਡੀਆਰਐਫ, ਭਾਰਤੀ ਸੈਨਾ ਅਤੇ ਭਾਰਤ-ਤਿੱਬਤ ਬਾਰਡਰ ਪੁਲੀਸ ਦੀਆਂ ਟੀਮਾਂ ਨੇ ਇੱਕ ਸਾਂਝੇ ਆਪ੍ਰੇਸ਼ਨ ਵਿਚ ਵਿੱਚ ਜੰਗੀ ਪੱਧਰ ‘ਤੇ ਕੰਮ ਕਰ ਰਹੇ 55 ਲੋਕਾਂ ਵਿੱਚੋਂ 47 ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਹੈ ਅਤੇ ਅੱਠ ਦੀ ਭਾਲ ਜਾਰੀ ਹੈ।

ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਬਚਾਅ ਕਾਰਜ ਦਾ ਜਾਇਜ਼ਾ ਲਿਆ। ਸੀਐਮ ਧਾਮੀ ਨੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਦੇਹਰਾਦੂਨ ਵਿੱਚ ਕੰਟਰੋਲ ਰੂਮ ਦਾ ਦੌਰਾ ਕੀਤਾ ਸੀ। -ਏਐੱਨਆਈ/ਪੀਟੀਆਈ

 

 

The post Uttarakhand Avalanche: ਉੱਤਰਾਖੰਡ: ਬਚਾਅ ਕਾਰਜਾਂ ਵਿੱਚ 4 ਫੌਜੀ ਹੈਲੀਕਾਪਟਰ ਸ਼ਾਮਲ, ਇਕ ਮਜ਼ਦੂਰ ਦੀ ਮੌਤ appeared first on Punjabi Tribune.



News Source link

- Advertisement -

More articles

- Advertisement -

Latest article