Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ

0
65


Trisha unfollow Vijay : ਸਾਊਥ ਅਦਾਕਾਰਾ  ਤ੍ਰਿਸ਼ਾ ਕ੍ਰਿਸ਼ਨਨ (Trisha Krishnan) ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾਵਾਂ ਵਿੱਚ ਹੈ। ਦਰਅਸਲ, ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੱਡਾ ਬਦਲਾਅ ਨੋਟਿਸ ਕੀਤਾ ਹੈ, ਜਿਸ ਤੋਂ ਬਾਅਦ ਅਟਕਲਾਂ ਦਾ ਦੌਰ ਤੇਜ਼ ਹੋ ਗਿਆ ਹੈ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਿਛਲੇ ਕਈ ਮਹੀਨਿਆਂ ਤੋਂ ਤ੍ਰਿਸ਼ਾ ਦਾ ਨਾਮ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਬਕਾ ਕੋ-ਸਟਾਰ ਵਿਜੈ ਨਾਲ ਜੋੜਿਆ ਜਾ ਰਿਹਾ ਹੈ।

ਤ੍ਰਿਸ਼ਾ ਕ੍ਰਿਸ਼ਨਨ ਨੇ ਵਿਜੈ ਨੂੰ ਇੰਸਟਾਗ੍ਰਾਮ ‘ਤੇ ਕੀਤਾ ਅਨਫਾਲੋ

ਤ੍ਰਿਸ਼ਾ ਕ੍ਰਿਸ਼ਨਨ ਨੇ ਇੰਸਟਾਗ੍ਰਾਮ ‘ਤੇ ਵਿਜੈ ਨੂੰ ਅਨਫਾਲੋ ਕਰ ਦਿੱਤਾ ਹੈ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਫੈਨਜ਼ ਵਿਚਕਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

ਵਿਜੈ ਨੂੰ ਜਨਮਦਿਨ ਦੀ ਵਧਾਈ ਵੀ ਨਹੀਂ ਦਿੱਤੀ

ਹਾਲ ਹੀ ਵਿੱਚ ਵਿਜੈ ਨੇ ਆਪਣਾ 52ਵਾਂ ਜਨਮਦਿਨ ਮਨਾਇਆ। ਹਰ ਸਾਲ ਤ੍ਰਿਸ਼ਾ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੰਦੀ ਸੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੀ ਸੀ। ਪਰ ਇਸ ਵਾਰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹਾ ਕੋਈ ਪੋਸਟ ਨਹੀਂ ਦਿਖਾਈ ਦਿੱਤਾ। ਵਿਜੈ ਦੇ ਜਨਮਦਿਨ ‘ਤੇ ਤ੍ਰਿਸ਼ਾ ਦੀ ਚੁੱਪੀ ਨੇ ਦੋਵਾਂ ਦੇ ਰਿਸ਼ਤੇ ਬਾਰੇ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

ਤ੍ਰਿਸ਼ਾ ਅਤੇ ਵਿਜੈ ਨੇ ‘ਘਿੱਲੀ’, ‘ਲਿਓ’ ਅਤੇ ‘ਦਿ ਗ੍ਰੇਟੈਸਟ ਆਫ ਆਲ ਟਾਈਮ’ ਵਰਗੀਆਂ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਦੀ ਆਨ-ਸਕ੍ਰੀਨ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਪਸੰਦ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਨਾ ਤਾਂ ਤ੍ਰਿਸ਼ਾ ਅਤੇ ਨਾ ਹੀ ਵਿਜੈ ਨੇ ਇਸ ਬਾਰੇ ਕੋਈ ਅਧਿਕਾਰਿਕ ਬਿਆਨ ਦਿੱਤਾ ਹੈ। ਫਿਲਹਾਲ ਦੋਵੇਂ ਇਸ ਮਾਮਲੇ ‘ਤੇ ਚੁੱਪ ਹਨ।

ਦੱਸਣਯੋਗ ਹੈ ਕਿ ਤ੍ਰਿਸ਼ਾ ਕ੍ਰਿਸ਼ਨਨ ਵਿਜੈ ਦੇ ਮੁੱਖ ਮੰਤਰੀ ਵਜੋਂ ਚੁੱਕ ਸਮਾਗਮ ਵਿੱਚ ਵੀ ਸ਼ਾਮਲ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਵਿਜੈ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਤ੍ਰਿਸ਼ਾ ਕ੍ਰਿਸ਼ਨਨ ਹਾਲ ਹੀ ਵਿੱਚ ਫ਼ਿਲਮ ‘ਕਰੁੱਪੂ’ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਕੀਤੀ ਸੀ।

ਉੱਥੇ ਹੀ ਵਿਜੈ ਹੁਣ ਅਦਾਕਾਰੀ ਛੱਡ ਕੇ ਰਾਜਨੀਤੀ ਵਿੱਚ ਸਰਗਰਮ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੀ ਪਾਰਟੀ ‘ਤਮਿਲਗਾ ਵੇਟ੍ਰੀ ਕਜ਼ਗਮ’ (TVK) ਰਾਹੀਂ ਤਾਮਿਲਨਾਡੂ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਆਖਰੀ ਫ਼ਿਲਮ ‘ਜਨਾ ਨਾਇਕਨ’ ਹੈ, ਜੋ ਪਿਛਲੇ ਕੁਝ ਮਹੀਨਿਆਂ ਤੋਂ ਸੈਂਸਰ ਬੋਰਡ ਅਤੇ ਕਾਨੂੰਨੀ ਵਿਵਾਦਾਂ ਕਾਰਨ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋ ਸਕੀ।



News Source link