Team Ind Vs IRE: ਭਾਰਤੀ ਕ੍ਰਿਕਟ ਟੀਮ ਨੂੰ ਆਇਰਲੈਂਡ ਵਿਰੁੱਧ ਟੀ-20 ਸੀਰੀਜ਼ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਸਟਾਰ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਸੱਟ ਕਾਰਨ ਦੌਰੇ ਵਿੱਚ ਹਿੱਸਾ ਨਹੀਂ ਲੈ ਸਕਣਗੇ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਨਿਤੀਸ਼ ਦੇ ਖੱਬੇ ਪੱਟ ਵਿੱਚ ਮਾਸਪੇਸ਼ੀਆਂ ਟੁੱਟ ਗਈਆਂ ਹਨ। ਇਸ ਤੋਂ ਪਹਿਲਾਂ, ਹਾਰਦਿਕ ਪਾਂਡਿਆ ਨੂੰ ਵੀ ਸੱਟ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਇਸ ਨਾਲ ਕਪਤਾਨ ਸ਼੍ਰੇਅਸ ਅਈਅਰ ਲਈ ਮੁਸ਼ਕਲਾਂ ਹੋਰ ਵਧ ਗਈਆਂ ਹਨ, ਕਿਉਂਕਿ ਨਿਤੀਸ਼ ਹਾਰਦਿਕ ਤੋਂ ਬਾਅਦ ਟੀਮ ਦਾ ਸਭ ਤੋਂ ਮਹੱਤਵਪੂਰਨ ਆਲਰਾਊਂਡਰ ਸੀ।
ਆਇਰਲੈਂਡ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਸੱਟ ਕਾਰਨ ਦੌਰੇ ਤੋਂ ਬਾਹਰ ਹਨ। ਨਿਤੀਸ਼ ਰੈੱਡੀ ਦੀ ਖੱਬੀ ਲੱਤ ਦੇ ਪੱਟ ਦੀਆਂ ਮਾਸਪੇਸ਼ੀਆਂ (ਕਵਾਡ੍ਰਿਸੇਪਸ) ਵਿੱਚ ਸੱਟ ਲੱਗੀ ਹੈ। ਬੀਸੀਸੀਆਈ ਦੇ ਸੂਤਰਾਂ ਮੁਤਾਬਕ ਉਹ ਇੰਗਲੈਂਡ ਖ਼ਿਲਾਫ਼ ਵਾਈਟ-ਬਾਲ ਸੀਰੀਜ਼ ਤੋਂ ਵੀ ਖੁੰਝ ਸਕਦਾ ਹੈ। ਨਿਤੀਸ਼ ਕੁਮਾਰ ਨੇ ਹਾਲ ਹੀ ‘ਚ ਅਫਗਾਨਿਸਤਾਨ ਖਿਲਾਫ ਵਨਡੇ ਸੀਰੀਜ਼ ‘ਚ ਭਾਰਤੀ ਟੀਮ ਲਈ ਮੈਦਾਨ ‘ਚ ਉਤਾਰਿਆ ਸੀ।
ਕਪਤਾਨ ਸ਼੍ਰੇਅਸ ਅਈਅਰ ਦੀਆਂ ਚਿੰਤਾਵਾਂ ਵਧੀਆਂ
ਨਿਤੀਸ਼ ਕੁਮਾਰ ਰੈੱਡੀ ਦੀ ਸੱਟ ਨੇ ਆਇਰਲੈਂਡ ਦੌਰੇ ਤੋਂ ਪਹਿਲਾਂ ਕਪਤਾਨ ਸ਼੍ਰੇਅਸ ਅਈਅਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਨਿਤੀਸ਼ ਤੋਂ ਪਹਿਲਾਂ ਟੀਮ ਦੇ ਮੁੱਖ ਆਲਰਾਊਂਡਰ ਹਾਰਦਿਕ ਪਾਂਡਿਆ ਵੀ ਜ਼ਖਮੀ ਹੋ ਗਏ ਸਨ। ਟੀਮ ਪ੍ਰਬੰਧਨ ਨੂੰ ਉਮੀਦ ਸੀ ਕਿ ਨਿਤੀਸ਼ ਹਾਰਦਿਕ ਦੀ ਜਗ੍ਹਾ ਲੈਣਗੇ, ਪਰ ਹੁਣ ਉਹ ਵੀ ਟੀਮ ਤੋਂ ਬਾਹਰ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸ਼੍ਰੇਅਸ ਅਈਅਰ ਅਤੇ ਅਜੀਤ ਅਗਰਕਰ ਟੀਮ ਵਿੱਚ ਉਸਦੀ ਜਗ੍ਹਾ ਕਿਸ ਨੂੰ ਲੈਣਗੇ।
ਕਦੋਂ ਸ਼ੁਰੂ ਹੋਵੇਗਾ ਭਾਰਤ ਦਾ ਆਇਰਲੈਂਡ ਦੌਰਾ ?
ਭਾਰਤੀ ਕ੍ਰਿਕਟ ਟੀਮ ਦਾ ਆਇਰਲੈਂਡ ਦੌਰਾ 26 ਜੂਨ ਨੂੰ ਸ਼ੁਰੂ ਹੋ ਰਿਹਾ ਹੈ। ਟੀਮ ਇੰਡੀਆ ਮੰਗਲਵਾਰ ਨੂੰ ਆਇਰਲੈਂਡ ਲਈ ਰਵਾਨਾ ਹੋਈ। ਭਾਰਤ ਅਤੇ ਆਇਰਲੈਂਡ ਵਿਚਕਾਰ ਦੋ ਮੈਚਾਂ ਦੀ ਟੀ-20 ਲੜੀ ਖੇਡੀ ਜਾਵੇਗੀ। ਲੜੀ ਦਾ ਪਹਿਲਾ ਮੈਚ 26 ਜੂਨ ਨੂੰ ਹੈ, ਜਦੋਂ ਕਿ ਦੂਜਾ ਮੈਚ 28 ਜੂਨ ਨੂੰ ਖੇਡਿਆ ਜਾਵੇਗਾ। ਆਇਰਲੈਂਡ ਦੌਰੇ ਤੋਂ ਬਾਅਦ, ਭਾਰਤੀ ਟੀਮ ਇੰਗਲੈਂਡ ਲਈ ਰਵਾਨਾ ਹੋਵੇਗੀ, ਜਿੱਥੇ ਇਹ ਇੱਕ ਟੀ-20I ਅਤੇ ਇੱਕ ਰੋਜ਼ਾ ਸੀਰੀਜ਼ ਖੇਡੇਗੀ ਹੈ।
‘ਮੈਨੂੰ ਫਿਰ ਧਮਕੀਆਂ ਮਿਲੀਆਂ’ ਗਿਆਨੀ ਹਰਪ੍ਰੀਤ ਸਿੰਘ ਨੇ ਖੋਲੇ ਰਾਜ਼