T20 Squad Announced: ਟੀ-20 ਸੀਰੀਜ਼ ਲਈ ਇਸ ਟੀਮ ਦਾ ਹੋਇਆ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ; ਦੇਖੋ ਕੌਣ-ਕੌਣ ਸ਼ਾਮਲ…

0
17


T20 Squad Announced: ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਭਾਰਤ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸਿਕੰਦਰ ਰਜ਼ਾ ਦੀ ਕਪਤਾਨੀ ਵਾਲੀ 15 ਮੈਂਬਰੀ ਟੀਮ ਵਿੱਚ ਕਈ ਤਜ਼ਰਬੇਕਾਰ ਖਿਡਾਰੀ ਸ਼ਾਮਲ ਹਨ। ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ ਨੂੰ ਹਰਾਰੇ ਵਿੱਚ ਖੇਡਿਆ ਜਾਵੇਗਾ। ਮੇਜ਼ਬਾਨ ਟੀਮ ਦੇ ਹੌਸਲੇ ਬੁਲੰਦ ਹਨ, ਕਿਉਂਕਿ ਭਾਰਤ ਆਖਰੀ 2 ਟੀ-20 ਸੀਰੀਜ਼ ਹਾਰ ਕੇ ਆ ਰਿਹਾ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਟੀਮ ਇੰਡੀਆ ਲਗਾਤਾਰ 6 ਮੈਚ ਹਾਰ ਚੁੱਕੀ ਹੈ। ਆਲਰਾਊਂਡਰ ਵੇਸਲੇ ਮਾਧਵੇਰੇ ਦੀ ਟੀਮ ਵਿੱਚ ਵਾਪਸੀ ਹੋਈ ਹੈ। ਵਿਕਟਕੀਪਰ-ਬੱਲੇਬਾਜ਼ ਤਫਾਦਜ਼ਵਾ ਸਿਗਾ ਨੂੰ ਪਹਿਲੀ ਵਾਰ ਰਾਸ਼ਟਰੀ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਸਭ ਤੋਂ ਵੱਧ ਦਬਾਅ ਭਾਰਤੀ ਟੀਮ ‘ਤੇ ਹੋਏਗਾ, ਜਿਸ ਵਿੱਚ ਕਈ ਨੌਜਵਾਨ ਖਿਡਾਰੀ ਹਨ। ਇਤਿਹਾਸਕ ਤੌਰ ‘ਤੇ ਵੇਖਿਆ ਜਾਏ ਤਾਂ ਭਾਰਤ ਪਸੰਦੀਦਾ ਹੈ, ਪਰ ਪਿਛਲੀਆਂ ਦੋ ਸੀਰੀਜ਼ ਨੂੰ ਦੇਖਦੇ ਹੋਏ, ਜ਼ਿੰਬਾਬਵੇ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਭਾਰਤੀ ਟੀਮ ਵਿੱਚ ਬਹੁਤ ਸਾਰੇ ਨੌਜਵਾਨ ਖਿਡਾਰੀ ਹਨ। ਭਾਰਤ ਅਤੇ ਜ਼ਿੰਬਾਬਵੇ ਨੇ 14 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 11 ਵਾਰ ਭਾਰਤ ਅਤੇ 3 ਵਾਰ ਜ਼ਿੰਬਾਬਵੇ ਨੇ ਜਿੱਤ ਪ੍ਰਾਪਤ ਕੀਤੀ ਹੈ।

ਜ਼ਿੰਬਾਬਵੇ T20I ਟੀਮ

ਸਿਕੰਦਰ ਰਜ਼ਾ (ਕਪਤਾਨ), ਬ੍ਰਾਇਨ ਬੇਨੇਟ, ਰਿਆਨ ਬਰਲ, ਤਨਾਕਾ ਚਿਵਾਂਗਾ, ਬੇਨ ਕੁਰਾਨ, ਬ੍ਰੈਡ ਇਵਾਨਸ, ਵੇਸਲੇ ਮਧਵੇਰੇ, ਤਦੀਵਾਨਾਸ਼ੇ ਮਾਰੂਮਨੀ, ਵੈਲਿੰਗਟਨ ਮਸਾਕਾਦਜ਼ਾ, ਬਲੇਸਿੰਗ ਮੁਜ਼ਾਰਬਾਨੀ, ਡੀਓਨ ਮਾਇਰਸ, ਰਿਚਰਡ ਨਗਾਰਵਾ, ਨਿਊਮੈਨ ਨਿਆਮੁਰੀ, ਮਿਲਟਨ ਸ਼ੁੰਬਾ,ਤਫਾਦਜ਼ਵਾ ਸਿਗਾ।

ਭਾਰਤੀ T20I ਟੀਮ

ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਸ਼ਿਵਮ ਦੂਬੇ, ਰਿੰਕੂ ਸਿੰਘ, ਈਸ਼ਾਨ ਕਿਸ਼ਨ (ਵਿਕਟਕੀਪਰ), ਪ੍ਰਭਸਿਮਰਨ ਸਿੰਘ (ਵਿਕਟਕੀਪਰ),ਯਸ਼ ਠਾਕੁਰ, ਸੂਰਯਾਂਸ਼ ਸ਼ੈਡਗੇ, ਹਰਸ਼ ਦੁਬੇ, ਰਵੀ ਬਿਸ਼ਨੋਈ, ਅਸ਼ੋਕ ਸ਼ਰਮਾ, ਮਯੰਕ ਯਾਦਵ, ਪ੍ਰਿੰਸ ਯਾਦਵ।

ਭਾਰਤ ਬਨਾਮ ਜ਼ਿੰਬਾਬਵੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ, 23 ਜੁਲਾਈ ਨੂੰ ਖੇਡਿਆ ਜਾਵੇਗਾ। ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 25 ਅਤੇ 26 ਜੁਲਾਈ ਨੂੰ ਖੇਡਿਆ ਜਾਵੇਗਾ। ਤਿੰਨੋਂ ਮੈਚ ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਜਾਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link