ਮੈਚ ਦੌਰਾਨ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 54 ਗੇਂਦਾਂ ’ਤੇ 135 ਦੌੜਾਂ ਪਾਰੀ ਖੇਡੀ, ਜਿਸ ਵਿੱਚ ਉਸ ਨੇ ਸੱਤ ਚੌਕੇ ਤੇ 13 ਛੱਕੇ ਜੜ੍ਹੇ। ਉਸ ਨੇ ਆਪਣਾ ਸੈਂਕੜਾ 37 ਗੇਂਦਾਂ ’ਤੇ ਪੂਰਾ ਕੀਤਾ ਜੋ ਕਿ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਭਾਰਤ ਵੱਲੋਂ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਰੋਹਿਤ ਸ਼ਰਮਾ ਦੇ ਨਾਂ ਹੈ। ਰੋਹਿਤ ਨੇ ਸ੍ਰੀਲੰਕਾ ਖਿਲਾਫ਼ ਮੈਚ ’ਚ 35 ਗੇਂਦਾਂ ’ਤੇ ਸੈਂਕੜਾ ਜੜਿਆ ਸੀ। ਅੱਜ ਭਾਰਤ ਨੇ ਅਭਿਸ਼ੇਕ ਤੋਂ ਇਲਵਾ ਤਿਲਕ ਵਰਮਾ ਦੀਆਂ 24 ਦੌੜਾਂ, ਸ਼ਿਵਮ ਦੂਬੇ ਦੀਆਂ 30, ਸੰਜੂ ਸੈਮਸਨ ਦੀਆਂ 16 ਅਤੇ ਅਕਸ਼ਰ ਪਟੇਲ ਨੇ 15 ਦੌੜਾਂ ਸਦਕਾ 20 ਓਵਰਾਂ ’ਚ 9 ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ।
ਇੰਗਲੈਂਡ ਵੱਲੋਂ ਗੇਂਦਬਾਜ਼ ਬ੍ਰਾਈਡਨ ਕਾਰਸ ਨੇ ਤਿੰਨ ਤੇ ਮਾਰਕ ਵੁੱਡ ਨੇ ਦੋ ਵਿਕਟਾਂ ਲਈਆਂ। -ਪੀਟੀਆਈ
News Source link
#T20 #Series #ਅਭਸ਼ਕ #ਸ਼ਰਮ #ਦ #ਰਕਰਡ #ਸਕੜ #ਭਰਤ #ਵਲ #ਇਗਲਡ #ਨ #ਜਤ #ਲਈ #ਦੜ #ਦ #ਚਣਤ