Swara Bhasker : ਵਿਆਹ ਤੋਂ ਪਹਿਲਾਂ ਦੋ ਵਾਰ IVF ਕਰਵਾਇਆ, ਸਵਰਾ ਭਾਸਕਰ ਦਾ ਖੁਲਾਸਾ- ‘ਸੋਚਿਆ ਸੀ ਵਿਆਹ ਤਾਂ ਹੋਣਾ ਨਹੀਂ, ਇਕੱਲੀ ਹੀ ਮਾਂ ਬਣਾਂਗੀ’

Must read


Swara Bhasker Personal Life : ਰਿਐਲਿਟੀ ਸ਼ੋਅ ਰਾਈਜ਼ ਐਂਡ ਫਾਲ 2’ ਵਿੱਚ ਨਜ਼ਰ ਆ ਰਹੀ ਅਦਾਕਾਰਾ ਸਵਰਾ ਭਾਸਕਰ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਸ਼ੋਅ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਸਮੇਂ ਉਹ ਵਿਆਹ ਤੋਂ ਬਿਨਾਂ ਹੀ ਮਾਂ ਬਣਨ ਬਾਰੇ ਸੋਚ ਰਹੀ ਸੀ ਅਤੇ ਇਸ ਲਈ IVF ਦਾ ਸਹਾਰਾ ਲੈਣ ਦੀ ਯੋਜਨਾ ਬਣਾਈ ਸੀ।

ਸਵਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਮਨਾਇਆ ਸੀ। ਉਨ੍ਹਾਂ ਮੁਤਾਬਕ, ਉਹ ਸੋਚਦੀ ਸੀ ਕਿ ਵਿਆਹ ਸ਼ਾਇਦ ਨਹੀਂ ਹੋਵੇਗਾ, ਇਸ ਲਈ ਉਹ ਇਕੱਲੇ ਹੀ IVF ਰਾਹੀਂ ਬੱਚਾ ਪੈਦਾ ਕਰੇਗੀ। ਮਾਪਿਆਂ ਨੇ ਇਸ ਫੈਸਲੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਪਰ ਨਾਲ ਹੀ ਕਿਹਾ ਸੀ ਕਿ ਜੇਕਰ ਉਹ ਇਹੀ ਚਾਹੁੰਦੀ ਹੈ ਤਾਂ ਉਹ ਉਸਦਾ ਸਾਥ ਦੇਣਗੇ।

ਅਦਾਕਾਰਾ ਨੇ ਦੱਸਿਆ ਕਿ ਉਹ ਸੱਚਮੁੱਚ ਬੱਚਾ ਚਾਹੁੰਦੀ ਸੀ ਅਤੇ ਆਪਣਾ ਪਰਿਵਾਰ ਬਣਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ Anonymous Sperm Donor ਰਾਹੀਂ ਦੋ ਵਾਰ IVF ਵੀ ਕਰਵਾਇਆ, ਪਰ ਦੋਵੇਂ ਵਾਰ ਸਫਲਤਾ ਨਹੀਂ ਮਿਲੀ।

ਇਸ ਤੋਂ ਬਾਅਦ ਸਵਰਾ ਦੀ ਫਹਾਦ ਅਹਿਮਦ ਨਾਲ ਦੋਸਤੀ ਹੋਈ। ਦੋਵਾਂ ਨੇ ਕਰੀਬ ਤਿੰਨ ਮਹੀਨੇ ਡੇਟ ਕਰਨ ਤੋਂ ਬਾਅਦ ਵਿਆਹ ਕਰ ਲਿਆ। ਸਵਰਾ ਮੁਤਾਬਕ ਉਨ੍ਹਾਂ ਨੇ ਕੋਰਟ ਮੈਰਿਜ ਕੀਤੀ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਇੱਕੋ ਸਮੇਂ ਦੋ ਖੁਸ਼ਖਬਰੀਆਂ ਮਿਲੀਆਂ।

ਸਵਰਾ ਭਾਸਕਰ ਨੇ 6 ਜਨਵਰੀ 2023 ਨੂੰ ਸਮਾਜਵਾਦੀ ਪਾਰਟੀ ਨਾਲ ਜੁੜੇ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਸੀ। ਬਾਅਦ ਵਿੱਚ 16 ਫਰਵਰੀ 2023 ਨੂੰ ਉਨ੍ਹਾਂ ਨੇ ਵਿਆਹ ਦੀ ਅਧਿਕਾਰਤ ਜਾਣਕਾਰੀ ਦਿੱਤੀ ਸੀ। 16 ਮਾਰਚ 2023 ਨੂੰ ਦਿੱਲੀ ਵਿੱਚ ਗ੍ਰੈਂਡ ਰਿਸੈਪਸ਼ਨ ਵੀ ਰੱਖਿਆ ਗਿਆ ਸੀ।

ਮਨੀਸ਼ ਕਸ਼ਯਪ ਨੇ ਵੀ ਕੀਤੀ ਸਵਰਾ ਦੀ ਤਾਰੀਫ਼

ਸ਼ੋਅ ਦੌਰਾਨ ਮਨੀਸ਼ ਕਸ਼ਯਪ ਨੇ ਵੀ ਸਵਰਾ ਭਾਸਕਰ ਬਾਰੇ ਆਪਣੀ ਰਾਏ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਵਰਾ ਦੀ ਵਿਚਾਰਧਾਰਾ ਉਨ੍ਹਾਂ ਨੂੰ ਪਸੰਦ ਨਹੀਂ ਹੈ ਅਤੇ ਪਿਛਲੇ ਸਮੇਂ ਵਿੱਚ ਉਨ੍ਹਾਂ ਦੇ ਕੁਝ ਬਿਆਨਾਂ ਨਾਲ ਉਹ ਸਹਿਮਤ ਨਹੀਂ ਰਹੇ। ਹਾਲਾਂਕਿ ਉਨ੍ਹਾਂ ਨੇ ਸਵਰਾ ਨੂੰ ਬਹਾਦਰ ਔਰਤ ਦੱਸਦੇ ਹੋਏ ਕਿਹਾ ਕਿ ਉਹ ਆਪਣੀ ਗੱਲ ਮਜ਼ਬੂਤੀ ਨਾਲ ਰੱਖਦੀ ਹੈ ਅਤੇ ਉਸ ਕੋਲ ਗਿਆਨ ਤੇ ਵਿਚਾਰ ਹਨ।

ਰਾਈਜ਼ ਐਂਡ ਫਾਲ 2’ ਵਿੱਚ ਸਵਰਾ ਭਾਸਕਰ, ਮਨੀਸ਼ ਕਸ਼ਯਪ, ਸ਼ਹਿਜ਼ਾਦ ਪੂਨਾਵਾਲਾ ਅਤੇ ਤੇਜ ਪ੍ਰਤਾਪ ਯਾਦਵ ਸਮੇਤ ਕਈ ਜਾਣੇ-ਪਛਾਣੇ ਚਿਹਰੇ ਨਜ਼ਰ ਆ ਰਹੇ ਹਨ। ਸ਼ੋਅ ਨੂੰ ਕ੍ਰਿਕਟਰ ਵੀਰੇਂਦਰ ਸਹਿਵਾਗ ਹੋਸਟ ਕਰ ਰਹੇ ਹਨ।



News Source link

- Advertisement -

More articles

- Advertisement -

Latest article