Sunita Ahuja Govinda Divorce News: ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਵਿੱਚ ਹਨ। ਉਨ੍ਹਾਂ ਵਿਚਕਾਰਲੀ ਦਰਾਰ ਹੁਣ ਜਨਤਕ ਹੋ ਗਈ ਹੈ। ਹਾਲ ਹੀ ਵਿੱਚ, ਗੋਵਿੰਦਾ ਅਤੇ ਸੁਨੀਤਾ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆਈਆਂ। ਰਿਪੋਰਟਾਂ ਅਨੁਸਾਰ ਸੁਨੀਤਾ ਨੇ ਤਲਾਕ ਲਈ ਕੇਸ ਫਾਈਲ ਕੀਤਾ ਹੈ। ਬੁੱਧਵਾਰ ਨੂੰ, ਸੁਨੀਤਾ ਨੂੰ ਫੈਮਿਲੀ ਕੋਰਟ ਦੇ ਬਾਹਰ ਵੀ ਦੇਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਤੇਜ਼ ਹੋ ਗਈਆਂ। ਹਾਲਾਂਕਿ, ਹੁਣ ਸੁਨੀਤਾ ਦੇ ਪਰਿਵਾਰਕ ਅਦਾਲਤ ਜਾਣ ਦਾ ਕਾਰਨ ਹੁਣ ਸਾਹਮਣੇ ਆਇਆ ਹੈ।
ਸੁਨੀਤਾ ਫੈਮਿਲੀ ਕੋਰਟ ਕਿਉਂ ਗਈ?
ਦਰਅਸਲ, ਸੁਨੀਤਾ ਆਪਣਾ ਤਲਾਕ ਦਾ ਕੇਸ ਵਾਪਸ ਲੈਣ ਲਈ ਫੈਮਿਲੀ ਅਦਾਲਤ ਗਈ ਸੀ। ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸੁਨੀਤਾ ਨੇ ਤਲਾਕ ਦਾ ਕੇਸ ਫਾਇਲ ਕੀਤਾ ਹੋਇਆ ਸੀ, ਉਸ ਨੂੰ ਹੀ ਉਹ ਵਾਪਸ ਲੈਣ ਲਈ ਪਰਿਵਾਰਕ ਅਦਾਲਤ ਗਈ ਸੀ।
ਗੋਵਿੰਦਾ ਦੇ ਮੈਨੇਜਰ ਨੇ ਇਹ ਕਿਹਾ
ਦੂਜੇ ਪਾਸੇ, ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਵੀ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ, “ਇੱਕ ਵਾਰ ਜਦੋਂ ਉਹ ਅਦਾਲਤ ਪਹੁੰਚ ਗਈ, ਤਾਂ ਸਾਰੀ ਦੁਨੀਆ ਨੂੰ ਪਤਾ ਚੱਲ ਗਿਆ। ਕੀ ਦੁਨੀਆ ਨੂੰ ਜਾਣਨ ਦੀ ਜ਼ਰੂਰਤ ਹੈ?” ਇਸਦੀ ਕੋਈ ਜ਼ਰੂਰਤ ਨਹੀਂ ਹੈ। ਫੈਮਿਲੀ ਦੇ ਮਾਮਲੇ ਪਰਿਵਾਰ ਦੇ ਅੰਦਰ ਹੀ ਰਹਿਣੇ ਚਾਹੀਦੇ ਹਨ। ਬੈਠ ਕੇ ਗੱਲਾਂ ਕਰਨ ਨਾਲ ਬਹੁਤ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਹਨ। ਜੇਕਰ ਅੱਜ ਕੇਸ ਵਾਪਸ ਹੀ ਲੈਣਾ ਸੀ, ਤਾਂ ਉਨ੍ਹਾਂ ਨੇ ਕੇਸ ਫਾਈਲ ਹੀ ਕਿਉਂ ਕਰਵਾਇਆ ਸੀ? ਇਸ ਨਾਲ ਮੈਨੂੰ ਦੁੱਖ ਹੁੰਦਾ ਹੈ। ਅਸੀ ਤਮਾਸ਼ਾ ਕਿਉਂ ਬਣੀਏ? ਸਭ ਕੁਝ ਬਹੁਤ ਅਚਾਨਕ ਹੋਇਆ। ਗੋਵਿੰਦਾ ਦਾ ਕੋਈ ਪ੍ਰਤੀਕਰਮ ਨਹੀਂ ਹੈ। ਪਰਮਾਤਮਾ ਸਾਰਿਆਂ ਨੂੰ ਬੁੱਧੀ ਦੇਵੇ। ਸਾਰੇ ਸਮਝਦਾਰੀ ਨਾਲ ਕੰਮ ਕਰਨ। ਮੈਂ ਹਮੇਸ਼ਾ ਗੋਵਿੰਦਾ, ਸੁਨੀਤਾ ਅਤੇ ਉਨ੍ਹਾਂ ਦੇ ਬੱਚਿਆਂ ਬਾਰੇ ਸਿਰਫ਼ ਚੰਗੀਆਂ ਗੱਲਾਂ ਹੀ ਕਹੀਆਂ ਹਨ।
ਇਸ ਫਿਲਮ ਨਾਲ ਵਾਪਸੀ ਕਰ ਰਹੇ ਗੋਵਿੰਦਾ
ਧਿਆਨ ਦੇਣ ਯੋਗ ਹੈ ਕਿ ਗੋਵਿੰਦਾ ਅਤੇ ਸੁਨੀਤਾ ਦੇ ਰਿਸ਼ਤਿਆਂ ਵਿਚਾਲੇ ਲੰਬੇ ਸਮੇਂ ਤੋਂ ਅਣਬਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੁਨੀਤਾ ਨੇ ਗੋਵਿੰਦਾ ‘ਤੇ ਕਈ ਦੋਸ਼ ਲਗਾਏ ਹਨ, ਅਤੇ ਉਨ੍ਹਾਂ ਨੇ ਉਸਨੂੰ “ਸ਼ੂਗਰ ਡੈਡੀ” ਵੀ ਕਿਹਾ ਹੈ। ਕਥਿਤ ਤੌਰ ‘ਤੇ ਗੋਵਿੰਦਾ ਰਾਣੀ ਸਵਰਨਕਰ ਨਾਲ ਇੱਕ ਫਿਲਮ ਵਿੱਚ ਕੰਮ ਕਰਨ ਜਾ ਰਹੇ ਹਨ। ਫਿਲਮ ਦਾ ਨਾਮ “ਰੂਪਾ” ਹੈ, ਅਤੇ ਗੋਵਿੰਦਾ ਨੇ ਅਧਿਕਾਰਤ ਤੌਰ ‘ਤੇ ਫਿਲਮ ਦਾ ਐਲਾਨ ਕਰ ਦਿੱਤਾ ਹੈ। ਗੋਵਿੰਦਾ ਅਤੇ ਰਾਣੀ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ ਹੈ, ਜਿਸ ਵਿੱਚ ਹਾਲ ਹੀ ਵਿੱਚ ਦੋਵੇਂ ਹਵਾਈ ਅੱਡੇ ‘ਤੇ ਵੀ ਦੇਖੇ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।