Punjabi Comedian Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ…

0
36


Punjabi Comedian Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਵਿੱਚ ਮਾਤਮ ਪਸਰਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਪਣੇ ਕਿੱਸਿਆਂ ਅਤੇ ਪੌਡਕਾਸਟਾਂ ਰਾਹੀਂ ਦੁਨੀਆ ਨੂੰ ਹਸਾਉਣ ਵਾਲੇ ਮਸ਼ਹੂਰ ਸਖਸ਼ੀਅਤ ਤਾਰੀ ਬਾਬਾ ਸਮਾਲਸਰ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਤਾਰੀ ਬਾਬਾ ਦਾ ਦੇਹਾਂਤ ਦੁਬਈ ਦੇ ਇੱਕ ਹਸਪਤਾਲ ਵਿੱਚ ਹੋਇਆ, ਜਿੱਥੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ।

ਕੁਝ ਸਮੇਂ ਤੋਂ ਦਮੇ (ਸਾਹ) ਦੀ ਬਿਮਾਰੀ ਤੋਂ ਪੀੜਤ ਸੀ

ਦੱਸਣਯੋਗ ਹੈ ਕਿ ਤਾਰੀ ਬਾਬਾ ਜਿਨ੍ਹਾਂ ਨੂੰ ਹਰ ਕੋਈ ਪਿਆਰ ਨਾਲ ‘ਬਾਬਾ ਜੀ’ ਕਹਿ ਕੇ ਬੁਲਾਉਂਦਾ ਸੀ, ਆਪਣੀ ਡਰਾਈਵਰੀ ਦੇ ਕਿੱਸਿਆਂ ਅਤੇ ਜ਼ਿੰਦਗੀ ਦੀਆਂ ਦਿਲਚਸਪ ਕਹਾਣੀਆਂ ਲਈ ਜਾਣੇ ਜਾਂਦੇ ਸਨ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਇਨਸਾਨ ਸਨ ਤੇ ਦੁਖੀ ਲੋਕਾਂ ਦੇ ਚਿਹਰਿਆਂ ‘ਤੇ ਵੀ ਮੁਸਕਾਨ ਲਿਆਉਣ ਦਾ ਹੁਨਰ ਰੱਖਦੇ ਸਨ। ਦੱਸਿਆ ਜਾ ਰਿਹਾ ਹੈ ਕਿ ਤਾਰੀ ਬਾਬਾ ਪਿਛਲੇ ਕੁਝ ਸਮੇਂ ਤੋਂ ਦਮੇ (ਸਾਹ) ਦੀ ਬਿਮਾਰੀ ਤੋਂ ਪੀੜਤ ਸਨ। ਉਹ ਇਨ੍ਹੀਂ ਦਿਨੀਂ ਆਪਣੇ ਟ੍ਰਾਂਸਪੋਰਟ ਕਾਰੋਬਾਰ ਨਾਲ ਜੁੜੇ ਦੋਸਤਾਂ ਦੇ ਸੱਦੇ ‘ਤੇ ਦੁਬਈ ਗਏ ਹੋਏ ਸਨ, ਜਿੱਥੇ ਉਨ੍ਹਾਂ ਕੋਲ ਦੋ ਸਾਲ ਦਾ ਵੀਜ਼ਾ ਸੀ। ਰਾਤ ਸਮੇਂ ਅਚਾਨਕ ਸਾਹ ਰੁਕਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਦਮ ਤੋੜ ਗਏ।

ਤਾਰੀ ਬਾਬਾ ਆਪਣੇ ਪਿੱਛੇ ਪਤਨੀ ਅਤੇ ਇੱਕ 15 ਸਾਲਾ ਇਕਲੌਤਾ ਪੁੱਤਰ ਛੱਡ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਆਉਣ ਵਾਲੇ 4-5 ਦਿਨਾਂ ਤੱਕ ਪੰਜਾਬ ਪਹੁੰਚਣ ਦੀ ਉਮੀਦ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਹੋਰ ਸਪੱਸ਼ਟ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 



News Source link