Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਵੀ ਮਾਤਮ ਪਸਰਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰਿਟਿਸ਼ ਮੂਲ ਦੀ ਮਸ਼ਹੂਰ ਗਾਇਕਾ ਅਤੇ ਗਰਲ ਗਰੁੱਪ G.R.L. ਦੀ ਮੈਂਬਰ ਲੌਰੇਨ ਬੇਨੇਟ ਦਾ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਲੌਰੇਨ ਨੂੰ ਵਿਸ਼ਵ ਪੱਧਰ ‘ਤੇ ਉਸ ਦੇ ਸੁਪਰਹਿੱਟ ਗੀਤ ‘ਪਾਰਟੀ ਰੌਕ ਐਂਥਮ’ ਲਈ ਜਾਣਿਆ ਜਾਂਦਾ ਸੀ। ਫਿਲਹਾਲ ਮੌਤ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।
G.R.L. ਗਰੁੱਪ ਨੇ ਇੰਸਟਾਗ੍ਰਾਮ ਰਾਹੀਂ ਉਸਦੀ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ, “ਬਹੁਤ ਦੁੱਖ ਨਾਲ ਅਸੀਂ ਆਪਣੀ ਪਿਆਰੀ ਲੌਰੇਨ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਾਡਾ ਦਿਲ ਟੁੱਟ ਗਿਆ ਹੈ। ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹ ਸਾਡੇ ਲਈ ਕਿੰਨੀ ਮਾਇਨੇ ਰੱਖਦੀ ਸੀ। ਅਸੀਂ ਉਸ ਦੇ ਪਿਆਰ, ਹਾਸੇ ਅਤੇ ਅਣਗਿਣਤ ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗੇ, ਜੋ ਉਸ ਨੇ ਸਾਨੂੰ ਦਿੱਤੀਆਂ। ਉਸਦੀ ਸੁੰਦਰ ਆਤਮਾ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਛੂਹਿਆ, ਅਤੇ ਅਸੀਂ ਉਸਨੂੰ ਹਮੇਸ਼ਾ ਯਾਦ ਕਰਾਂਗੇ ਅਤੇ ਪਿਆਰ ਕਰਾਂਗੇ। ਪਿਆਰੀ ਲੌਰੇਨ।”
ਪਿੱਛੇ 6 ਸਾਲ ਦੀ ਧੀ ਨੂੰ ਛੱਡ ਗਈ
ਦੱਸਿਆ ਜਾ ਰਿਹਾ ਕਿ ਯੂਕੇ ਦੇ ਕੈਂਟ ਵਿੱਚ ਜਨਮੀ ਲੌਰੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਥਾਨਕ ਟੈਲੇਂਟ ਸ਼ੋਅ ਅਤੇ ਪੱਬਾਂ ਵਿੱਚ ਗਾ ਕੇ ਕੀਤੀ ਸੀ। ਛੋਟੀ ਉਮਰ ਵਿੱਚ ਉਹ ‘ਦਿ ਐਕਸ ਫੈਕਟਰ’ ਵਿੱਚ ਨਜ਼ਰ ਆਈ, ਜਿਸ ਤੋਂ ਬਾਅਦ ਉਹ ‘ਪੈਰਾਡਾਈਜ਼ੋ ਗਰਲਜ਼’ ਗਰੁੱਪ ਵਿੱਚ ਸ਼ਾਮਲ ਹੋਣ ਲਈ 17 ਸਾਲ ਦੀ ਉਮਰ ਵਿੱਚ ਲਾਸ ਏਂਜਲਸ ਚਲੀ ਗਈ। 2011 ਵਿੱਚ ‘ਪਾਰਟੀ ਰੌਕ ਐਂਥਮ’ ਦੀ ਵੱਡੀ ਸਫਲਤਾ ਤੋਂ ਬਾਅਦ, ਉਹ 5 ਮੈਂਬਰੀ ਬੈਂਡ G.R.L. ਦਾ ਹਿੱਸਾ ਬਣੀ।
ਮਰਹੂਮ ਗਾਇਕਾ ਆਪਣੇ ਪਿੱਛੇ 6 ਸਾਲ ਦੀ ਧੀ ਹਾਰਲੋ ਨੂੰ ਛੱਡ ਗਈ ਹੈ, ਜੋ ‘ਫੁੱਟਲੂਜ਼’ ਅਦਾਕਾਰ ਕੈਨੀ ਵਰਮਲਡ ਤੋਂ ਹੋਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।