Bank Data Leak : ਹੁਣ ਇਸ ਬੈਂਕ 'ਚ ਡਾਕਾ ! ਗਾਹਕਾਂ ਦੇ KYC, PAN, ਆਧਾਰ ਅਤੇ ਬੈਂਕ ਸਟੇਟਮੈਂਟ ਲੀਕ 

Must read


AU Bank Data Leak : ਦੇਸ਼ ਦੇ ਪ੍ਰਮੁੱਖ ਬੈਂਕਾਂ ਵਿੱਚੋਂ ਇੱਕ AU ਸਮਾਲ ਫਾਈਨਾਂਸ ਬੈਂਕ (AU Small Finance Bank) ਦੇ ਗਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਕ ਹੈਕਿੰਗ ਗਰੁੱਪ ਨੇ ਬੈਂਕ ਦੇ ਗਾਹਕਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਤੱਕ ਪਹੁੰਚ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਵਿੱਚ ਆਧਾਰ ਕਾਰਡ, ਪੈਨ ਕਾਰਡ, KYC ਦਸਤਾਵੇਜ਼, CIBIL ਸਕੋਰ, ਬੈਂਕ ਸਟੇਟਮੈਂਟ ਅਤੇ ਲੋਨ ਨਾਲ ਜੁੜੀ ਜਾਣਕਾਰੀ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਹੈਕਰਾਂ ਦੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਹੈਕਰਾਂ ਨੇ ਬੈਂਕ ਨੂੰ ਦਿੱਤੀ 6 ਦਿਨਾਂ ਦੀ ਚਿਤਾਵਨੀ

ਮਿਲੀ ਜਾਣਕਾਰੀ ਮੁਤਾਬਕ ScarlettGroup ਨਾਮ ਦੇ ਹੈਕਿੰਗ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਉਸ ਨੇ AU ਸਮਾਲ ਫਾਈਨਾਂਸ ਬੈਂਕ ਦੇ ਸੰਵੇਦਨਸ਼ੀਲ ਡਾਟੇ ਤੱਕ ਪਹੁੰਚ ਹਾਸਲ ਕਰ ਲਈ ਹੈ। ਇਸ ਮਾਮਲੇ ਦੀ ਜਾਣਕਾਰੀ ਸਭ ਤੋਂ ਪਹਿਲਾਂ 30 ਅਕਤੂਬਰ 2026 ਨੂੰ ਸਾਈਬਰ ਸੁਰੱਖਿਆ ਨਾਲ ਜੁੜੇ ਅਕਾਊਂਟ H4ckmanac ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਂਝੀ ਕੀਤੀ। ਹੈਕਰਾਂ ਨੇ ਬੈਂਕ ਨੂੰ ਗੱਲਬਾਤ ਕਰਨ ਲਈ 6 ਦਿਨਾਂ ਦਾ ਸਮਾਂ ਦਿੱਤਾ ਹੈ। ਉਨ੍ਹਾਂ ਧਮਕੀ ਦਿੱਤੀ ਹੈ ਕਿ ਜੇਕਰ ਬੈਂਕ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਕਥਿਤ ਤੌਰ ‘ਤੇ ਚੋਰੀ ਕੀਤਾ ਡਾਟਾ ਜਨਤਕ ਕਰ ਦਿੱਤਾ ਜਾਵੇਗਾ।

ਬੈਂਕ ਨੇ ਕੀ ਦਿੱਤੀ ਸਫ਼ਾਈ?

ਦਿੱਤੀ ਗਈ ਰਿਪੋਰਟ ਮੁਤਾਬਕ AU ਸਮਾਲ ਫਾਈਨਾਂਸ ਬੈਂਕ ਨੇ ਸੰਭਾਵਿਤ ਡਾਟਾ ਲੀਕ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਦਾ ਕਹਿਣਾ ਹੈ ਕਿ ਇਹ ਮਾਮਲਾ Salesforce ਐਪ ਨਾਲ ਜੁੜਿਆ ਹੋ ਸਕਦਾ ਹੈ, ਜਿਸ ਵਿੱਚ ਵਾਹਨ ਲੋਨ ਵਾਲੇ ਕੁਝ ਗਾਹਕਾਂ ਦੀ ਸੀਮਤ ਜਾਣਕਾਰੀ ਮੌਜੂਦ ਹੈ। ਬੈਂਕ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਮੁੱਖ ਬੈਂਕਿੰਗ ਸਿਸਟਮ ‘ਤੇ ਕੋਈ ਅਸਰ ਨਹੀਂ ਪਿਆ ਅਤੇ ਸਾਰੀਆਂ ਬੈਂਕਿੰਗ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ।

ਕਿਹੜੀ ਜਾਣਕਾਰੀ ਲੀਕ ਹੋਣ ਦਾ ਦਾਅਵਾ?

ਹੈਕਰਾਂ ਮੁਤਾਬਕ ਗਾਹਕਾਂ ਦੇ ਆਧਾਰ ਅਤੇ PAN ਨੰਬਰ, KYC ਦਸਤਾਵੇਜ਼, ਬੈਂਕ ਸਟੇਟਮੈਂਟ, CIBIL ਸਕੋਰ, ਲੋਨ ਅਰਜ਼ੀਆਂ, ਬੀਮਾ ਦਸਤਾਵੇਜ਼ ਅਤੇ ਕੰਪਨੀ ਦੇ ਅੰਦਰੂਨੀ ਰਿਕਾਰਡ ਤੱਕ ਪਹੁੰਚ ਬਣਾਈ ਗਈ ਹੈ। ਹਾਲਾਂਕਿ, ਕਿੰਨੇ ਗਾਹਕ ਪ੍ਰਭਾਵਿਤ ਹੋਏ ਹਨ, ਇਸ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਹੈ।

ਗਾਹਕਾਂ ਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਹਾਡਾ ਵੀ AU ਸਮਾਲ ਫਾਈਨਾਂਸ ਬੈਂਕ ਵਿੱਚ ਖਾਤਾ ਹੈ ਤਾਂ ਸਾਵਧਾਨ ਰਹੋ। ਕਿਸੇ ਅਣਜਾਣ ਵਿਅਕਤੀ ਨਾਲ OTP, ATM PIN ਜਾਂ ਬੈਂਕਿੰਗ ਪਾਸਵਰਡ ਸਾਂਝਾ ਨਾ ਕਰੋ। ਸ਼ੱਕੀ ਲਿੰਕਾਂ ‘ਤੇ ਕਲਿੱਕ ਕਰਨ ਤੋਂ ਬਚੋ ਅਤੇ ਆਪਣੇ ਬੈਂਕ ਖਾਤੇ ਦੀਆਂ ਟ੍ਰਾਂਜੈਕਸ਼ਨਾਂ ਚੈੱਕ ਕਰਦੇ ਰਹੋ। ਕਿਸੇ ਵੀ ਸ਼ੱਕੀ ਲੈਣ-ਦੇਣ ਦੀ ਜਾਣਕਾਰੀ ਤੁਰੰਤ ਬੈਂਕ ਨੂੰ ਦਿਓ।



News Source link

- Advertisement -

More articles

- Advertisement -

Latest article