SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਦਿੱਗਜ ਪ੍ਰੋਡਿਊਸਰ ਕੇ. ਰਾਜਨ ਨੇ ਚੇਨਈ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਤਮਿਲ ਫਿਲਮ ਇੰਡਸਟਰੀ ਵਿੱਚ ਮਾਤਮ ਪਸਰਿਆ ਹੋਇਆ ਹੈ। ਦੱਸ ਦੇਈਏ ਕਿ85 ਸਾਲਾ ਰਾਜਨ ਨੇ ਐਤਵਾਰ ਨੂੰ ਚੇਨਈ ਦੇ ਅਡਯਾਰ ਬ੍ਰਿਜ ਤੋਂ ਨਦੀ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਸ ਦੁਖਦਾਈ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਸਦਮੇ ਵਿੱਚ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇ. ਰਾਜਨ ਤਮਿਲ ਸਿਨੇਮਾ ਵਿੱਚ ਸਿਰਫ਼ ਇੱਕ ਪ੍ਰੋਡਿਊਸਰ ਵਜੋਂ ਹੀ ਨਹੀਂ, ਸਗੋਂ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1983 ਵਿੱਚ ਫਿਲਮ ‘ਬ੍ਰਹਮਾਚਾਰੀਗਲ’ ਨਾਲ ਕੀਤੀ ਸੀ। ਉਨ੍ਹਾਂ ਨੇ ‘ਨੰਮਾ ਓਰੂ ਮਾਰੀਅੰਮਾ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਅਜੀਤ ਕੁਮਾਰ ਦੀ ਫਿਲਮ ‘ਥੁਨਿਵੂ’ ਸਮੇਤ ਕਈ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ।
ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹੇ
ਕੇ. ਰਾਜਨ ਫਿਲਮ ਇੰਡਸਟਰੀ ਵਿੱਚ ਆਪਣੀ ਬੇਬਾਕ ਰਾਏ ਅਤੇ ਵੱਡੇ ਸਿਤਾਰਿਆਂ ‘ਤੇ ਨਿਸ਼ਾਨਾ ਸਾਧਣ ਲਈ ਕਾਫ਼ੀ ਚਰਚਾ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਅਕਸਰ ਫਿਲਮਾਂ ਦੇ ਵਧਦੇ ਭਾਰੀ ਬਜਟ ਅਤੇ ਸਿਤਾਰਿਆਂ ਦੀ ਮੋਟੀ ਫੀਸ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਵੱਡੇ ਸਿਤਾਰੇ ਕਰੋੜਾਂ ਰੁਪਏ ਲੈਂਦੇ ਹਨ ਪਰ ਫਿਲਮ ਦੀ ਪ੍ਰੋਮੋਸ਼ਨ ਵਿੱਚ ਸਾਥ ਨਹੀਂ ਦਿੰਦੇ, ਜਿਸ ਕਾਰਨ ਪ੍ਰੋਡਿਊਸਰ ਕਰਜ਼ੇ ਹੇਠ ਦੱਬ ਜਾਂਦੇ ਹਨ। ਉਨ੍ਹਾਂ ਨੇ ਧਨੁਸ਼ ਅਤੇ ਨਯਨਤਾਰਾ ਵਰਗੇ ਵੱਡੇ ਕਲਾਕਾਰਾਂ ਦੇ ਕੰਮ ਕਰਨ ਦੇ ਤਰੀਕੇ ਦੀ ਵੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ।
ਪੁਲਿਸ ਜਾਂਚ ਵਿੱਚ ਜੁਟੀ
ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਪ੍ਰਭੂਕਾਂਤ ਹੈ, ਜੋ ਕਿ ਫਿਲਮ ਇੰਡਸਟਰੀ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਸਰਗਰਮ ਹੈ। ਹਾਲਾਂਕਿ ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ