Punjabi Singer Clash With Police: ਨਾਮੀ ਪੰਜਾਬੀ ਗਾਇਕ ਦਾ ਪੁਲਿਸ ਨਾਲ ਪਿਆ ਪੰਗਾ, ਹੱਥੋਪਾਈ ਤੱਕ ਪਹੁੰਚੀ ਗੱਲ; ਇੰਟਰਨੈੱਟ 'ਤੇ ਵੀਡੀਓ ਵਾਈਰਲ…

Must read


Surjit Bhullar Clash With Police: ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਭੁੱਲਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਲਿਖਤ ਅਤੇ ਗੀਤ ਗਾਉਣ ਦੇ ਵਿਲੱਖਣ ਅੰਦਾਜ਼ ਦੇ ਚੱਲਦੇ ਅਕਸਰ ਪੰਜਾਬੀਆਂ ਵਿਚਾਲੇ ਛਾਏ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਦਾ ਇੱਕ ਹੈਰਾਨ ਕਰਨ ਵਾਲਾ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਤਰਥੱਲੀ ਮਚਾ ਦਿੱਤੀ ਹੈ। 

ਦਰਅਸਲ, ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸੁਰਜੀਤ ਭੁੱਲਰ ਅਤੇ ਪੰਜਾਬ ਪੁਲਿਸ ਵਿੱਚ ਤਿੱਖੀ ਬਹਿਸ ਹੁੰਦੀ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਬਹਿਸ ਨੇ ਹੱਥੋਪਾਈ ਦਾ ਰੂਪ ਲੈ ਲਿਆ, ਹਾਲਾਂਕਿ ਕੁੱਝ ਲੋਕਾਂ ਨੇ ਪੁਲਿਸ ਅਤੇ ਗਾਇਕ ਨੂੰ ਵਿਚਾਲੇ ਆ ਇਸ ਹੱਥੋਪਾਈ ਨੂੰ ਰੋਕਿਆ। ਵੀਡੀਓ ਵਿੱਚ ਗਾਇਕ “ਮੈਂ ਦੱਸੂ ਤੈਨੂੰ ਕੀ ਚੀਜ਼ ਹਾਂ” ਕਹਿੰਦੇ ਨਜ਼ਰ ਆ ਰਹੇ ਹਨ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਾਇਕ ਭੁੱਲਰ ਵੱਲੋਂ ਪੁਲਿਸ ਦੀਆਂ ਕਾਰਵਾਈ ਉੱਪਰ ਅਸਹਿਮਤੀ ਪ੍ਰਗਟਾਈ ਗਈ ਹੈ। ਹਾਲਾਂਕਿ ਵੀਡੀਓ ਵਿੱਚ ਇਸ ਘਟਨਾ ਬਾਰੇ ਕੁਝ ਖਾਸ ਡਿਟੇਲ ਨਹੀਂ ਹੈ। ਇਸ ਬਹਿਸ ਦਾ ਕੋਈ ਵੀ ਠੋਸ ਕਾਰਨ ਪਤਾ ਨਹੀਂ ਲੱਗਿਆ ਹੈ। ਇੱਥੇ ਵੇਖੋ ਫੇਸਬੁੱਕ  ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਇਹ ਵੀਡੀਓ…

ਵਰਕਫਰੰਟ ਦੀ ਗੱਲ ਕਰਿਏਤਾਂ ਸੁਰਜੀਤ ਭੁੱਲਰ ਅਪਣੇ ਕਈ ਗਾਣਿਆਂ ‘ਪੰਜਾਬਣ’, ‘ਯਾਰੀ ਤੋੜ ਦੇਣੀ 2’, ‘ਚੰਨ ਵਰਗਾ’, ‘ਤਕਦੀਰ’, ‘ਮੁਟਿਆਰ’ ਨਾਲ ਪੰਜਾਬੀਆਂ ਵਿਚਾਲੇ ਖੂਬ ਮਸ਼ਹੂਰ ਹੋਏ। ਉਨ੍ਹਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਭੁੱਲਰ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹਨ, ਜੋ ਇੰਡਸਟਰੀ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਨਾਲ ਗੀਤ ਗਾ ਚੁੱਕੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Read More: Kesari 2 Box Office Records Day 1: ‘ਕੇਸਰੀ 2’ ਨੇ ਰਿਲੀਜ਼ ਹੁੰਦੇ ਹੀ ਤੋੜੇ ਕਈ ਰਿਕਾਰਡ, ਸਾਲ 2025 ਦੀ ਬਣੀ 5ਵੀਂ ਸਭ ਤੋਂ ਵੱਡੀ ਓਪਨਰ, 10 ਫਿਲਮਾਂ ਨੂੰ ਛੱਡਿਆ ਪਿੱਛੇ

ਹੋਰ ਪੜ੍ਹੋ



News Source link

- Advertisement -

More articles

- Advertisement -

Latest article