ਪੰਜਾਬ Punjab News ਸਿਆਸੀ ਰੈਲੀਆਂ ’ਚ ਜ਼ਹਿਰ ਉਗਲਣ ਵਾਲੇ ਨਿੱਜੀ ਸਮਾਗਮਾਂ ਵਿੱਚ ਜੱਫੀਆਂ ਪਾਉਣ ਲੱਗੇ: ਮਾਨ By Mehra Media Team February 19, 2025 0 116 Share Facebook Twitter Pinterest WhatsApp Must read Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ… June 29, 2026 Moga 'ਚ ਪਿਉ ਦੀ ਲਾਇਸੈਂਸੀ ਰਾਈਫਲ ਖੋਹ ਕੇ ਪੁੱਤ ਨੂੰ ਮਾਰੀ ਗੋਲੀ , ਜਾਮੁਨ ਦਾ ਰੁੱਖ ਕੱਟਣ ਨੂੰ ਲੈ ਕੇ ਹੋਇਆ ਝਗੜਾ June 29, 2026 ਜੈਕੀ ਸ਼ਰੌਫ਼ ਨੂੰ ਵੇਖੋ June 29, 2026 ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਅਟਕਲਾਂ ਤੇਜ਼, ਜਾਣੋ ਕਿੰਨਾ ਮੰਤਰੀਆਂ ਦੀ ਕੈਬਨਿਟ ’ਚੋਂ ਹੋਏਗੀ ਛੁੱਟੀ? ਵਾਇਰਲ… June 29, 2026 Mehra Media Teamhttps://punjabimedia.in ਆਤਿਸ਼ ਗੁਪਤਾਚੰਡੀਗੜ੍ਹ, 19 ਫਰਵਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਿਆਸੀ ਰੈਲੀਆਂ ਵਿੱਚ ਇਕ ਦੂਜੇ ਖਿਲਾਫ਼ ਜ਼ਹਿਰ ਉਗਲਣ ਵਾਲੇ ਨਿੱਜੀ ਸਮਾਗਮਾਂ ਵਿੱਚ ਜੱਫੀਆਂ ਪਾਉਣ ਲੱਗੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ ਅਤੇ ਮਰਨ ਵਰਤ ’ਤੇ ਬੈਠਾ ਹੈ ਤੇ ਅਜਿਹੇ ਮੌਕੇ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਵਿਆਹਾਂ, ਰਿਸੈਪਸ਼ਨਾਂ ਅਤੇ ਦਾਅਵਤਾਂ ਦਾ ਆਨੰਦ ਮਾਣ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਮੁੱਖ ਮੰਤਰੀ ਨੇ ਅਕਾਲੀ ਆਗੂ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਦੀ ਰਿਸੈਪਸ਼ਨ ਦੌਰਾਨ ਸੁਖਬੀਰ ਤੇ ਭਾਜਪਾ ਆਗੂ ਸੁਨੀਲ ਜਾਖੜ ਦੀ ਵਾਇਰਲ ਵੀਡੀਓ ਕਲਿੱਪ ਦੇ ਹਵਾਲੇ ਨਾਲ ਕਿਹਾ ਕਿ ਇਹ ਆਗੂ ਸਿਆਸੀ ਰੈਲੀਆਂ ਵਿੱਚ ਇਕ-ਦੂਜੇ ਵਿਰੁੱਧ ਜ਼ਹਿਰ ਉਗਲਦੇ ਹਨ, ਜਿਸ ਕਰਕੇ ਸੂਬੇ ਦਾ ਸਮਾਜਿਕ ਤਾਣਾ-ਬਾਣਾ ਵਿਗੜਦਾ ਹੈ, ਪਰ ਉਹੀ ਆਗੂ ਨਿੱਜੀ ਸਮਾਗਮਾਂ ਵਿੱਚ ਇਕ-ਦੂਜੇ ਨੂੰ ਜੱਫੀਆਂ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਆਸੀ ਆਗੂ ਆਪਣੇ ਨਿੱਜੀ ਸਿਆਸੀ ਮੁਫ਼ਾਦ ਲਈ ਲੋਕਾਂ ਨੂੰ ਵੰਡਦੇ ਹਨ ਪਰ ਆਪ ਅੰਦਰੋਂ ਇਕ ਦੂਜੇ ਨਾਲ ਮਿਲੇ ਹੋਏ ਹਨ। ਅਜਿਹੇ ਲੋਕਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਹਮੇਸ਼ਾ ਆਮ ਆਦਮੀ ਦੀ ਸਰਕਾਰ ਚੁਣਨੀ ਚਾਹੀਦੀ ਹੈ। ਚੇਤੇ ਰਹੇ ਕਿ ਇਸ ਉਪਰੋਕਤ ਵੀਡੀਓ ਕਲਿੱਪ ਵਿਚ ਸੁਖਬੀਰ ਬਾਦਲ ਭਾਜਪਾ ਆਗੂ ਸੁਨੀਲ ਜਾਖੜ ਨੂੰ ਇਹ ਕਹਿੰਦਿਆਂ ਹਾਸਾ ਠੱਠਾ ਕਰ ਰਹੇ ਹਨ ਉਨ੍ਹਾਂ ਕੁਝ ਅਕਾਲੀ ਆਗੂਆਂ ਨੂੰ ਭਾਜਪਾ ਵਿਚ ਡੈਪੂਟੇਸ਼ਨ ’ਤੇ ਭੇਜਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸੀ ਆਗੂ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਮਸਲਿਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਆਪਣੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਇੱਕ ਦੂਜੇ ਨਾਲ ਘਿਓ-ਖਿਚੜੀ ਦੀ ਤਰ੍ਹਾਂ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੂਬੇ ਵਿੱਚ ਬਦਲ-ਬਦਲ ਕੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਹੈ। ਲੋਕਾਂ ਨੇ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਨਕਾਰਦੇ ਹੋਏ ਆਮ ਲੋਕਾਂ ਦੀ ਸਰਕਾਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਆਪਣਾ ਦਿਨ ਸਾਡੀ ਨਿੰਦਾ ਕਰਨ ਨਾਲ ਸ਼ੁਰੂ ਕਰਦੇ ਹਨ, ਕਿਉਂਕਿ ਸਾਡੀ ਸਰਕਾਰ ਵੱਲੋਂ ਲਏ ਗਏ ਲੋਕ-ਪੱਖੀ ਫੈਸਲੇ ਤੋਂ ਇਹ ਆਗੂ ਸੜਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਕੋਲ ਵੀ ਫੋਕੀ ਬਿਆਨਬਾਜ਼ੀ ਤੋਂ ਇਲਾਵਾ ਕੁਝ ਨਹੀਂ ਹੈ। ਇਸੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਥਾਂ-ਥਾਂ ’ਤੇ ਜਨਤਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ, ਪਰ ਅੱਜ ਉਨ੍ਹਾਂ ਕੋਲ 25 ਬੰਦੇ ਵੀ ਨਹੀਂ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਆਮ ਆਦਮੀ ਦੀ ਤਾਕਤ ਸਭ ਤੋਂ ਉੱਪਰ ਹੁੰਦੀ ਹੈ। News Source link TagsNewsPunjabਉਗਲਣਸਆਸਸਮਗਮਚਜਹਰਜਫਆਨਜਪਉਣਮਨਰਲਆਲਗਵਚਵਲ Share Facebook Twitter Pinterest WhatsApp Previous articleMP-NAXAL ENCOUNTER ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਪੁਲੀਸ ਮੁਕਾਬਲੇ ’ਚ 3 ਔਰਤਾਂ ਸਮੇਤ ਚਾਰ ਨਕਸਲੀ ਹਲਾਕNext articleDeportation row ਅਮਰੀਕੀ ਉਡਾਣਾਂ ਅੰਮ੍ਰਿਤਸਰ ਉਤਾਰੀਆਂ ਕਿਉਂਕਿ ਡਿਪੋਰਟੀਜ਼ ’ਚ ਬਹੁਗਿਣਤੀ ਪੰਜਾਬੀ - Advertisement - More articles Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ… June 29, 2026 Moga 'ਚ ਪਿਉ ਦੀ ਲਾਇਸੈਂਸੀ ਰਾਈਫਲ ਖੋਹ ਕੇ ਪੁੱਤ ਨੂੰ ਮਾਰੀ ਗੋਲੀ , ਜਾਮੁਨ ਦਾ ਰੁੱਖ ਕੱਟਣ ਨੂੰ ਲੈ ਕੇ ਹੋਇਆ ਝਗੜਾ June 29, 2026 Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ... June 29, 2026 - Advertisement - Latest article Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ… June 29, 2026 Moga 'ਚ ਪਿਉ ਦੀ ਲਾਇਸੈਂਸੀ ਰਾਈਫਲ ਖੋਹ ਕੇ ਪੁੱਤ ਨੂੰ ਮਾਰੀ ਗੋਲੀ , ਜਾਮੁਨ ਦਾ ਰੁੱਖ ਕੱਟਣ ਨੂੰ ਲੈ ਕੇ ਹੋਇਆ ਝਗੜਾ June 29, 2026 ਜੈਕੀ ਸ਼ਰੌਫ਼ ਨੂੰ ਵੇਖੋ June 29, 2026 ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਅਟਕਲਾਂ ਤੇਜ਼, ਜਾਣੋ ਕਿੰਨਾ ਮੰਤਰੀਆਂ ਦੀ ਕੈਬਨਿਟ ’ਚੋਂ ਹੋਏਗੀ ਛੁੱਟੀ? ਵਾਇਰਲ… June 29, 2026 Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ਅਕਾਲ ਤਖ਼ਤ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ AAP ਵਿਧਾਇਕਾਂ ਨਾਲ CM Mann ਬੈਠਕ ਕਰਨਗੇ; ਫਿਰ ਮੀਡੀਆ ਨਾਲ... June 29, 2026