29 C
Patiāla
Friday, April 17, 2026

Punjab News: ਲੁਧਿਆਣਾ ’ਚ ਧੁੰਦ ਕਾਰਨ ਪਲਟਿਆ ਟਰੱਕ, ਫਤਹਿਗੜ੍ਹ ਸਾਹਿਬ ’ਚ ਕਾਰ ਟੱਕਰਾਈ, ਹਾਈਵੇ–ਏਅਰਪੋਰਟ ’ਤੇ ਵਿਜ਼ਿਬਿਲਟੀ ਜ਼ੀਰੋ

Must read


ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਯਾਨੀਕਿ 4 ਫਰਵਰੀ ਨੂੰ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਦੇ ਨਾਲ-ਨਾਲ ਲੁਧਿਆਣਾ ਦੇ ਖੰਨਾ ਅਤੇ ਦੋਰਾਹਾ ਵਿੱਚ ਵੀ ਘਣੀ ਧੁੰਦ ਛਾਈ ਹੋਈ ਹੈ। ਧੁੰਦ ਕਾਰਨ ਦੋਰਾਹਾ ਅਤੇ ਖੰਨਾ ਦਰਮਿਆਨ ਇੱਕ ਟਰੱਕ ਪਲਟ ਗਿਆ। ਇਹ ਟਰੱਕ ਦਿੱਲੀ ਤੋਂ ਲੁਧਿਆਣਾ ਵੱਲ ਆ ਰਿਹਾ ਸੀ।

ਵਿਜ਼ਿਬਿਲਟੀ ਬਹੁਤ ਘੱਟ

ਉੱਥੇ ਹੀ ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਨੈਸ਼ਨਲ ਹਾਈਵੇ ’ਤੇ ਧੁੰਦ ਕਾਰਨ ਇੱਕ ਕਾਰ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ ’ਤੇ ਵਿਜ਼ਿਬਿਲਟੀ ਕੇਵਲ 10 ਤੋਂ 15 ਮੀਟਰ ਰਹਿ ਗਈ ਹੈ, ਜਦਕਿ ਸਰਹਿੰਦ ਦੇ ਨੇੜੇ ਹਾਈਵੇ ’ਤੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਦਰਜ ਕੀਤੀ ਗਈ ਹੈ।

ਸਵੇਰੇ 6 ਵਜੇ ਤੋਂ ਸਾਢੇ ਛੇ ਵਜੇ ਦਰਮਿਆਨ ਆਦਮਪੁਰ ਏਅਰਪੋਰਟ ਦੇ ਨੇੜੇ ਘਣਾ ਕੋਹਰਾ ਛਾਇਆ ਰਿਹਾ, ਜਿਸ ਕਾਰਨ ਵਿਜ਼ਿਬਿਲਟੀ ਜ਼ੀਰੋ ਦਰਜ ਕੀਤੀ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਏਅਰਪੋਰਟ ਦੇ ਆਲੇ-ਦੁਆਲੇ ਵਿਜ਼ਿਬਿਲਟੀ 200 ਤੋਂ 250 ਮੀਟਰ ਤੱਕ ਰਹੀ। ਉੱਥੇ ਹੀ ਹਲਵਾਰਾ ਅਤੇ ਬਠਿੰਡਾ ਵਿੱਚ 500 ਤੋਂ 2200 ਮੀਟਰ ਤੱਕ ਵਿਜ਼ਿਬਿਲਟੀ ਰਿਕਾਰਡ ਕੀਤੀ ਗਈ ਹੈ।

ਇਸਦੇ ਨਾਲ ਹੀ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਵਿੱਚ 4.6 ਡਿਗਰੀ ਦਰਜ ਕੀਤਾ ਗਿਆ ਹੈ, ਜਦਕਿ ਚੰਡੀਗੜ੍ਹ ਵਿੱਚ ਵੀ ਤਾਪਮਾਨ ਵਿੱਚ ਗਿਰਾਵਟ ਵੇਖੀ ਗਈ ਹੈ।
ਚੰਡੀਗੜ੍ਹ ਮੌਸਮ ਵਿਭਾਗ (IMD) ਮੁਤਾਬਕ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਕੋਹਰੇ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਫ਼ਾਜ਼ਿਲਕਾ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਮੁਕਤਸਰ ਅਤੇ ਬਠਿੰਡਾ ਸ਼ਾਮਲ ਹਨ। ਹਾਲਾਂਕਿ ਅੰਮ੍ਰਿਤਸਰ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਹਾਈਵੇ ’ਤੇ ਸਫ਼ਰ ਕਰਨ ਵਾਲਿਆਂ ਨੂੰ ਪੂਰੇ ਰਸਤੇ ਦੌਰਾਨ ਹਿੱਸੇਵਾਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਬੀਤੇ ਦਿਨ ਵੀ ਸੰਘਣੀ ਧੁੰਦ ਹੋਣ ਕਰਕੇ ਕਈ ਥਾਂ ਹਾਦਸੇ ਹੋਏ ਅਤੇ ਜਿਸ ਵਿੱਚ ਕਈ ਕੀਮਤੀ ਜਾਨ ਵੀ ਚੱਲੀ ਗਈਆਂ। ਇਸ ਲਈ ਲੋਕਾਂ ਨੂੰ ਪ੍ਰਸ਼ਾਸਨ ਅਪੀਲ ਕਰ ਰਹੀ ਹੈ ਸੜਕ ਤੇ ਤੇਜ਼ ਵਾਹਨ ਚਲਾਉਣ ਤੋਂ ਬਚੋ। ਕਾਰ ਚਲਾਉਣ ਸਮੇਂ ਲਾਈਟਾਂ ਅਤੇ ਇੰਡੀਕੇਟਰ ਦੀ ਵਰਤੋਂ ਜ਼ਰੂਰ ਕਰੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article