Jalandhar News: ਪੰਜਾਬ ਦੇ ਜ਼ਿਲ੍ਹੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਫਗਵਾੜਾ ਦੇ ਨੌਜਵਾਨ ‘ਤੇ ਹੋਟਲ ਕਲੱਬ ਕਬਾਨਾ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਚਾਲਕ ਜਦੋਂ ਕਲੱਬ ਕਬਾਨਾ ਹੋਟਲ ਕੋਲ ਪਹੁੰਚਿਆ ਤਾਂ ਸਵਾਰ ਨੌਜਵਾਨਾਂ ਨੇ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖ਼ੂਨ ਨਾਲ ਲਥਪਥ ਟਰੈਕਟਰ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਹਮਲਾ
ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਇਹ ਘਟਨਾ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਹੈ। ਹਾਦਸੇ ‘ਚ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਮੁਸ਼ਤਾਕ ਅਲੀ ਵਜੋਂ ਹੋਈ ਹੈ, ਜੋਕਿ ਹਰਦੋਈ, ਫਗਵਾੜਾ ਦਾ ਰਹਿਣ ਵਾਲਾ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਫਗਵਾੜਾ ਹਸਪਤਾਲ ਲੈ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਹਾਲਤ ਸਥਿਰ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੁਸ਼ਤਾਕ ਅਲੀ ਨੇ ਦੱਸਿਆ ਕਿ ਪੰਜ ਤੋਂ ਛੇ ਨੌਜਵਾਨਾਂ ਨੇ ਉਸ ‘ਤੇ ਹਮਲਾ ਕੀਤਾ। ਉਸ ਦੇ ਸਿਰ ‘ਤੇ ਡੂੰਘੇ ਜ਼ਖ਼ਮ ਸਨ। ਜਿਸ ਸਮੇਂ ਉਕਤ ਵਾਰਦਾਤ ਵਾਪਰੀ ਉਸ ਸਮੇਂ ਨੌਜਵਾਨ ਟਰੈਕਟਰ-ਟਰਾਲੀ ਤੋਂ ਮਿੱਟੀ ਉਤਾਰ ਕੇ ਘਰ ਵਾਪਸ ਆ ਰਿਹਾ ਸੀ ਅਤੇ ਹੋਟਲ ਕਲੱਬ ਕਬਾਨਾ ਨੇੜੇ ਤਲਵਾਰਾਂ ਅਤੇ ਰਾਡਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚੋਂ ਸ਼ਫੀ, ਸ਼ੌਂਕ ਅਤੇ ਲਿਆਕਤ ਅਲੀ ਗੋਰਾਇਆ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਵੀ ਉਸ ਦੇ ਸਾਥੀਆਂ ‘ਤੇ ਹਮਲਾ ਕਰ ਚੁੱਕੇ ਹਨ। ਇਕ ਹਫ਼ਤਾ ਪਹਿਲਾਂ ਚਾਚੇ, ਤਾਏ ਦੇ ਮੁੰਡਿਆਂ ਨਾਲ ਵਿਵਾਦ ਹੋਇਆ ਸੀ ਅਤੇ ਚਚੇਰੇ ਭਰਾ ਦਾ ਸਿਰ ਭੰਨ ਦਿੱਤਾ ਸੀ, ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚ ਵਿਵਾਦ ਸੁਲਝ ਗਿਆ ਸੀ।
ਪਹਿਲਾਂ ਵੀ ਉਨ੍ਹਾਂ ਦੇ ਨਾਲ ਵਿਵਾਦ ਹੋਇਆ
ਦੋਵੇਂ ਧਿਰਾਂ ਨੇ ਮਾਮਲਾ ਸੁਲਝਾਉਣਾ ਸੀ, ਪਰ ਅਜਿਹਾ ਹੋਣ ਤੋਂ ਪਹਿਲਾਂ ਹੀ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਪੁਲਿਸ ਦੀ ਇਕ ਟੀਮ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਈ। ਸਖੀ ਨੇ ਕਿਹਾ ਕਿ ਉਸ ਦਾ ਭਤੀਜਾ ਮਿੱਟੀ ਸੁੱਟ ਕੇ ਘਰ ਵਾਪਸ ਆ ਰਿਹਾ ਸੀ। ਉਹ ਰਸਤੇ ਵਿਚ ਨਿੰਬੂ ਪਾਣੀ ਪੀਣ ਲਈ ਰੁਕਿਆ। ਪੀੜਤ ਮੁਤਾਬਕ ਕਾਰ ਸਵਾਰਾਂ ਨੇ ਪੁਰਾਣੀ ਰੰਜਿਸ਼ ਕਾਰਨ ਉਸ ‘ਤੇ ਹਮਲਾ ਕੀਤਾ। ਕਾਰ ਚਾਲਕ ਵੀ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਹੈ ਅਤੇ ਪਹਿਲਾਂ ਵੀ ਉਨ੍ਹਾਂ ਦੇ ਨਾਲ ਵਿਵਾਦ ਹੋ ਚੁੱਕਾ ਹੈ।
ਆਲਟੋ ਕਾਰ ਚਾਲਕ ਪੀ.ਬੀ. 08 32 ਨੰਬਰ ਗੱਡੀ ਵਿੱਚ ਸਾਵਰ ਨੌਜਵਾਨਾਂ ਨੇ ਰਾਡ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਦੇਰ ਰਾਤ ਕੁਕੜ ਪਿੰਡ ਵਿਚ ਗੱਡੀਆਂ ਦਾ ਘਿਰਾਓ ਕੀਤਾ ਸੀ ਪਰ ਉਸ ਸਮੇਂ ਬਚਾਅ ਹੋ ਗਿਆ ਸੀ। ਪੀੜਤ ਮੁਤਾਬਕ ਕਾਫ਼ੀ ਸਮਾਂ ਪਹਿਲਾਂ ਵੀ ਵਿਵਾਦ ਹੋ ਚੁੱਕਾ ਹੈ। ਹਾਲਾਂਕਿ ਇਸ ਘਟਨਾ ਕਾਰਨ ਹੁਣ ਉਸ ਦੇ ਸਿਰ ‘ਤੇ ਡੂੰਘੇ ਜ਼ਖ਼ਮ ਹਨ। ਉਸ ਨੇ ਦੱਸਿਆ ਕਿ ਉਸ ਦੇ ਸਿਰ ‘ਤੇ ਪੰਜ ਤੋਂ ਛੇ ਜ਼ਖ਼ਮ ਹਨ ਅਤੇ ਉਸ ਦੀ ਹਾਲਤ ਗੰਭੀਰ ਹੈ। ਉਸ ਨੇ ਇਨਸਾਫ਼ ਦੀ ਅਪੀਲ ਕੀਤੀ ਹੈ।
ਹੋਰ ਪੜ੍ਹੋ