ਸ਼ਰਾਬ ਪੀਂਦੇ ਸਮੇਂ ਹੋਈ ਤਕਰਾਰ ਬਣੀ ਝਗੜੇ ਦਾ ਕਾਰਨ; ਪੁਲੀਸ ਵੱਲੋਂ ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ
ਜਸਬੀਰ ਸ਼ੇਤਰਾ
ਮੁੱਲਾਂਪੁਰ ਦਾਖਾ, 28 ਫਰਵਰੀ
ਨੇੜਲੇ ਪਿੰਡ ਚੱਕ ਕਲਾਂ ਦੇ ਖੇਤਾਂ ‘ਚ ਬਣੇ ਇਕ ਘਰ ‘ਚ ਬੀਤੀ ਰਾਤ ਸ਼ਰਾਬ ਪੀਣ ਸਮੇਂ ਦੋ ਪਰਵਾਸੀ ਮਜ਼ਦੂਰਾਂ ਤੇ ਦੋ ਪੰਜਾਬੀਆਂ ਵਿਚਕਾਰ ਹੋਏ ਝਗੜੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਝਗੜੇ ਦੌਰਾਨ ਪਰਵਾਸੀ ਮਜ਼ਦੂਰਾਂ ਨੇ ਵਰਿੰਦਰ ਸਿੰਘ ਤੇ ਕਰਮਜੀਤ ਸਿੰਘ ‘ਤੇ ਹਮਲਾ ਕੀਤਾ, ਜਿਸ ‘ਚ ਵਰਿੰਦਰ ਸਿੰਘ ਦੀ ਜਾਨ ਜਾਂਦੀ ਰਹੀ, ਜਦੋਂਕਿ ਕਰਮਜੀਤ ਸਿੰਘ ਗੰਭੀਰ ਜ਼ਖਮੀ ਹੋਣ ਕਰਕੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ।
ਝਗੜਾ ਕਰਨ ਮਗਰੋਂ ਦੋਵੇਂ ਮੁਲਜ਼ਮ ਫਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਖੰਜਰਵਾਲ ਨੂੰ ਜਾਂਦੇ ਰਸਤੇ ‘ਤੇ ਬਣੇ ਇਸ ਘਰ ‘ਚ ਆਲੂ ਦੇ ਖੇਤਾਂ ‘ਚ ਕੰਮ ਕਰਦੇ ਇਹ ਚਾਰੇ ਮਜ਼ਦੂਰ ਬੀਤੀ ਸ਼ਾਮ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਦੌਰਾਨ ਹੀ ਇਨ੍ਹਾਂ ਦੀ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਲੜਾਈ ‘ਚ ਪਰਵਾਸੀ ਮਜ਼ਦੂਰਾਂ ਨੇ ਹਮਲਾ ਕਰ ਦਿੱਤਾ।
ਜਿਸ ਵਿਅਕਤੀ ਦਾ ਕਤਲ ਹੋਇਆ ਉਸਦੀ ਪਛਾਣ ਵਰਿੰਦਰ ਸਿੰਘ ਵਸੀ ਕੱਸੂਆਣਾ, ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਖਮੀ ਦੀ ਪਛਾਣ ਕਰਮਜੀਤ ਸਿੰਘ ਪਿੰਡ ਪੰਡੋਰੀ ਖੱਤਰੀਆਂ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ।
ਮੁਲਜ਼ਮਾਂ ਨੂੰ ਛੇਤੀ ਫੜ ਲਿਆ ਜਾਵੇਗਾ: ਪੁਲੀਸ
ਥਾਣਾ ਦਾਖਾ ਦੇ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐੱਸਪੀ ਵਰਿੰਦਰ ਸਿੰਘ ਖੋਸਾ ਮੁਤਾਬਕ ਹਮਲਾਵਰਾਂ ਦੀ ਪਛਾਣ ਰਮੇਸ਼ ਸਿੰਘ ਤੇ ਸਾਜਨ ਕੁਮਾਰ ਵਜੋਂ ਹੋਈ ਹੈ।
News Source link
#Punjab #News #ਪਰਵਸ #ਮਜਦਰ #ਵਲ #ਦ #ਪਜਬਆ #ਤ #ਹਮਲ #ਇਕ #ਹਲਕ