Punjab news ਅਜੋਏ ਕੁਮਾਰ ਸਿਨਹਾ ਹੋਣਗੇ ਪਾਵਰਕੌਮ ਦੇ ਆਰਜ਼ੀ ਸੀਐੱਮਡੀ – Punjabi Tribune

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 6 ਫਰਵਰੀ

ਪੰਜਾਬ ਸਰਕਾਰ ਨੇ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦਾ ਆਰਜ਼ੀ ਚਾਰਜ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੂੰ ਦੇ ਦਿੱਤਾ ਹੈ। ਚੇਤੇ ਰਹੇ ਕਿ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਅੱਜ ਸੇਵਾਮੁਕਤ ਹੋ ਗਏ ਹਨ। ਪਾਵਰਕੌਮ ਦਾ ਪੱਕਾ ਚੇਅਰਮੈਨ ਲਗਾਏ ਜਾਣ ਲਈ ਪਹਿਲਾਂ ਹੀ ਸੂਬਾ ਸਰਕਾਰ ਨੇ ਦਰਖਾਸਤਾਂ ਮੰਗੀਆਂ ਹੋਈਆਂ ਹਨ। ਇਸ ਅਹੁਦੇ ਦੀ ਦੌੜ ਵਿੱਚ 25 ਚਾਹਵਾਨ ਹਨ। ਮੁੱਖ ਸਕੱਤਰ ਨੇ ਅੱਜ ਫ਼ਿਲਹਾਲ ਸੀਐੱਮਡੀ ਦਾ ਚਾਰਜ ਪ੍ਰਮੁੱਖ ਸਕੱਤਰ ਹਵਾਲੇ ਕੀਤਾ ਹੈ।



News Source link

- Advertisement -

More articles

- Advertisement -

Latest article