Patiala ਦੀ ਕੇਂਦਰੀ ਜੇਲ੍ਹ ‘ਚੋਂ 3 ਕੈਦੀ ਹੋਏ ਫ਼ਰਾਰ , ਪੁਲਿਸ ਵੱਲੋਂ ਕੈਦੀਆਂ ਦੀ ਭਾਲ ਜਾਰੀ

Must read


Patiala Central Jail : ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ 3 ਖ਼ਤਰਨਾਕ ਕੈਦੀਆਂ ਦੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਫਰਾਰ ਹੋਏ ਤਿੰਨੇ ਕੈਦੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਜੇਲ੍ਹ ਅੰਦਰ ਬੰਦ ਸਨ।  ਤਿੰਨੇ ਕੈਦੀ ਅੰਮ੍ਰਿਤਸਰ ਨਾਲ ਸੰਬੰਧਤ ਦੱਸੇ ਜਾ ਰਹੇ ਹਨ। 

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਆਈ.ਜੀ. ਜੇਲ੍ਹ ਮੌਕੇ ‘ਤੇ ਜੇਲ੍ਹ ਵਿਚ ਪਹੁੰਚੇ। ਦੂਜੇ ਪਾਸੇ ਪਟਿਆਲਾ ਪੁਲਸ ਵੱਲੋਂ ਇਸ ਮਾਮਲੇ ਵਿਚ ਥਾਂ-ਥਾਂ ‘ਤੇ ਛਾਪੇਮਾਰੀ ਕਰਕੇ ਭੱਜੇ ਹੋਏ ਕੈਦੀਆਂ ਨੂੰ ਗ੍ਰਿਫਤਾਰ ਕਰਨ ਲਈ ਤਲਾਸ਼ੀ ਜਾਰੀ ਹੈ।  ਸੀ.ਆਈ.ਏ. ਪਟਿਆਲਾ ਦੀ ਪੁਲਸ ਨੇ ਇਸ ਮਾਮਲੇ ਵਿਚ ਕਈ ਥਾਂ ‘ਤੇ ਛਾਪੇਮਾਰੀ ਕੀਤੀ ਹੈ। 

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੈਦੀਆਂ ਨੇ ਜੇਲ੍ਹ ਵਿੱਚੋਂ ਨਿਕਲਣ ਲਈ ਬਹੁਤ ਹੀ ਚਲਾਕੀ ਭਰਿਆ ਰਸਤਾ ਅਪਣਾਇਆ। ਕੈਦੀਆਂ ਨੇ ਜੇਲ੍ਹ ਦੀਆਂ ਕੰਧਾਂ ਟੱਪ ਕੇ ਭੱਜਣ ਲਈ ਕੰਬਲਾਂ ਦੀ ਵਰਤੋਂ ਕੀਤੀ। ਕੈਦੀਆਂ ਨੇ ਕੰਬਲਾਂ ਨੂੰ ਪਾੜ ਕੇ ਇੱਕ ਲੰਬੀ ਅਤੇ ਮਜ਼ਬੂਤ ਰੱਸੀ ਤਿਆਰ ਕੀਤੀ, ਜਿਸ ਦੇ ਸਹਾਰੇ ਉਹ ਜੇਲ੍ਹ ਦੀ ਉੱਚੀ ਕੰਧ ਟੱਪ ਕੇ ਫਰਾਰ ਹੋ ਗਏ।

ਪਟਿਆਲਾ ਪੁਲਸ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਫ਼ਰਾਰ ਕੈਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਆਮ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਤੇ ਨਾਲ ਹੀ ਪੁਲਿਸ ਵੱਲੋਂ CCTV ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਫਰਾਰ ਹੋਏ ਕੈਦੀਆਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਕੈਦੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article