Mohali News: ਮੋਹਾਲੀ ਦੇ ਸੈਕਟਰ-80 ਵਿੱਚ ਵੀਰਵਾਰ ਸਵੇਰੇ ਇੱਕ ਸਹਾਇਕ ਸਬ-ਇੰਸਪੈਕਟਰ (ASI) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਇਹ ਘਟਨਾ ਐਕਸੀਡੈਂਟਲ ਫਾਇਰਿੰਗ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਹੀ ਪਿਸਤੌਲ ਵਿੱਚੋਂ ਨੇੜਿਓਂ 4-5 ਗੋਲੀਆਂ ਲੱਗੀਆਂ।
ਮ੍ਰਿਤਕ ਦੀ ਪਛਾਣ ASI ਓਂਕਾਰ ਸਿੰਘ ਵਜੋਂ ਹੋਈ ਹੈ। ਉਹ ਸੇਵਾਮੁਕਤ DGP ਅਰਪਿਤ ਸ਼ੁਕਲਾ ਦੇ ਨਾਲ ਗੰਨਮੈਨ ਵਜੋਂ ਤਾਇਨਾਤ ਸੀ। ਪਰਿਵਾਰਕ ਮੈਂਬਰ ਹਸਪਤਾਲ ਅਤੇ ਮੁਰਦਾਘਰ ਵਿੱਚ ਪਹੁੰਚ ਗਏ ਹਨ। ਪਰਿਵਾਰ ਦੇ ਅਨੁਸਾਰ, ਸਵੇਰੇ ਉਨ੍ਹਾਂ ਨੂੰ ਇੱਕ ਫੋਨ ਆਇਆ ਕਿ ਓਂਕਾਰ ਸਿੰਘ ਖੜ੍ਹੇ-ਖੜ੍ਹੇ ਡਿੱਗ ਗਏ ਹਨ, ਅਤੇ ਇਸੇ ਦੌਰਾਨ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ।
ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਓਂਕਾਰ ਸਿੰਘ ਬਹੁਤ ਪਰੇਸ਼ਾਨ ਚੱਲ ਰਹੇ ਸੀ ਅਤੇ ਛੁੱਟੀ ਲੈਣਾ ਚਾਹੁੰਦਾ ਸੀ, ਪਰ ਉਨ੍ਹਾਂ ਨੂੰ ਛੁੱਟੀ ਨਹੀਂ ਮਿਲ ਰਹੀ ਸੀ। ਕੱਲ੍ਹ ਉਹ ਛੁੱਟੀ ‘ਤੇ ਸੀ, ਪਰ ਅਚਾਨਕ ਕਿਸੇ ਦੇ ਫੋਨ ਤੋਂ ਬਾਅਦ, ਉਨ੍ਹਾਂ ਨੂੰ ਡਿਊਟੀ ‘ਤੇ ਵਾਪਸ ਬੁਲਾ ਲਿਆ ਗਿਆ।
ਪਤਨੀ ਦੇ ਅਨੁਸਾਰ, ਫ਼ੋਨ ‘ਤੇ ਦੱਸਿਆ ਗਿਆ ਕਿ ਓਂਕਾਰ ਸਿੰਘ ਦੇ ਗਲੇ ਵਿੱਚ ਪਾਈ ਪਿਸਤੌਲ ਤੋਂ ਗੋਲੀ ਚੱਲੀ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਡਿੱਗਣ ਕਾਰਨ ਬੰਦੂਕ ਚੱਲੀ ਹੁੰਦੀ, ਤਾਂ ਸਿਰਫ਼ ਇੱਕ ਗੋਲੀ ਲੱਗਦੀ, ਪਰ 4-5 ਗੋਲੀਆਂ ਕਿਵੇਂ ਚੱਲ ਸਕਦੀਆਂ ਹਨ? ਪਰਿਵਾਰ ਨੇ ਮਾਮਲੇ ਬਾਰੇ ਕਈ ਸਵਾਲ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।