33 C
Patiāla
Saturday, August 15, 2026

Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 

Must read


Ludhiana Girls Missing : ਲੁਧਿਆਣਾ ਦੇ ਜਮਾਲਪੁਰ ਇਲਾਕੇ ਤੋਂ ਦੋ ਨਾਬਾਲਿਗ ਲੜਕੀਆਂ ਦੇ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਲੜਕੀਆਂ ਘਰੋਂ ਜਨਮਦਿਨ ਦਾ ਸਮਾਨ ਖਰੀਦਣ ਲਈ ਨਿਕਲੀਆਂ ਸਨ ਪਰ ਵਾਪਸ ਘਰ ਨਹੀਂ ਪੁੱਜੀਆਂ। 

ਪਰਿਵਾਰ ਵੱਲੋਂ ਅਗਵਾ ਹੋਣ ਦੀ ਆਸ਼ੰਕਾ ਜਤਾਈ ਗਈ ਹੈ। ਦੋਵੇਂ ਲੜਕੀਆਂ ਬਾਰੇ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਥਾਣਾ ਜਮਾਲਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਾਜਪੁਰ ਰੋਡ ‘ਤੇ ਜਨਮਦਿਨ ਦਾ ਸਮਾਨ ਖਰੀਦਣ ਗਈਆਂ ਸਨ

ਸ਼ਿਕਾਇਤਕਰਤਾ ਜੋਤੀ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਸਦੀ ਧੀ ਆਸ਼ਿਕਾ ਕੁਮਾਰੀ (13 ਸਾਲ) 26 ਮਈ 2026 ਨੂੰ ਆਪਣੀ ਸਹੇਲੀ ਖੁਸ਼ੀ ਕੁਮਾਰੀ (16) ਨਾਲ ਘਰੋਂ ਤਾਜਪੁਰ ਰੋਡ ‘ਤੇ ਜਨਮ ਦਿਨ ਦਾ ਸਮਾਨ ਲੈਣ ਗਈ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਦੋਵੇਂ ਘਰ ਵਾਪਸ ਨਾ ਆਈਆਂ ਤਾਂ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ।

ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਕਾਫੀ ਭਾਲ ਕੀਤੀ ਪਰ ਦੋਵੇਂ ਲੜਕੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪਰਿਵਾਰ ਦਾ ਆਰੋਪ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਗਲਤ ਨੀਅਤ ਨਾਲ ਦੋਵੇਂ ਲੜਕੀਆਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਿਤੇ ਲੁਕਾ ਰੱਖਿਆ ਹੈ।

CCTV ਖੰਗਾਲ ਰਹੀ ਪੁਲਿਸ

ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਨੇ ਅਣਪਛਾਤੇ ਦੋਸ਼ੀ ਖ਼ਿਲਾਫ਼ BNS ਦੀ ਧਾਰਾ 127(6) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਆਸ-ਪਾਸ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਦੋਵੇਂ ਲੜਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article