Kidney Cancer: ਕਿਡਨੀ ਕੈਂਸਰ ਕੋਈ ਆਮ ਬਿਮਾਰੀ ਨਹੀਂ ਹੈ। ਇਹ ਇਕ ਅਜਿਹੀ ਬਿਮਾਰੀ ਹੈ ਜਿਸ ਦੌਰਾਨ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਇਸੇ ਕਰਕੇ ਇਸਨੂੰ ਅਣਦੇਖਾ ਕਰਨਾ ਮਹਿੰਗਾ ਪੈ ਸਕਦਾ ਹੈ। ਕਈ ਵਾਰ ਇਸ ਬਿਮਾਰੀ ਦੇ ਲੱਛਣ ਸਾਫ਼ ਨਹੀਂ ਹੁੰਦੇ, ਜਿਸ ਕਾਰਨ ਲੋਕਾਂ ਨੂੰ ਦੇਰ ਨਾਲ ਪਤਾ ਲੱਗਦਾ ਹੈ ਅਤੇ ਉਹ ਸਮੇਂ ‘ਤੇ ਇਲਾਜ ਨਹੀਂ ਕਰਵਾ ਪਾਂਦੇ। ਇਸ ਕਾਰਨ ਕਿਡਨੀ ਕੈਂਸਰ ਨੂੰ “ਸਾਈਲੈਂਟ ਕਿਲਰ” ਵੀ ਕਿਹਾ ਜਾਂਦਾ ਹੈ।
ਕਿਡਨੀ ਟਿਊਮਰ ਚੁੱਪਚਾਪ ਅਤੇ ਹੌਲੇ-ਹੌਲੇ ਸਰੀਰ ਵਿੱਚ ਫੈਲਦਾ ਹੈ। ਜਦ ਇਸਦਾ ਪਤਾ ਲੱਗਦਾ ਹੈ, ਤਦ ਤੱਕ ਇਹ ਸਰੀਰ ਦੇ ਕਈ ਅੰਗਾਂ ਤੱਕ ਫੈਲ ਚੁੱਕਾ ਹੁੰਦਾ ਹੈ ਅਤੇ ਇਲਾਜ ਕਰਨਾ ਔਖਾ ਹੋ ਜਾਂਦਾ ਹੈ। ਆਓ ਜਾਣੀਏ ਕਿ ਮੁੰਬਈ ਦੇ ਜਸਲੋਕ ਹਸਪਤਾਲ ਅਤੇ ਰਿਸਰਚ ਸੈਂਟਰ ਦੇ ਸੀਨੀਅਰ ਯੂਰੋਲੋਜਿਸਟ ਅਤੇ ਟਰਾਂਸਪਲਾਂਟ ਸਰਜਨ ਡਾ. ਸੰਤੋਸ਼ ਗਵਲੀ ਇਸ ਬਿਮਾਰੀ ਬਾਰੇ ਕੀ ਕਹਿੰਦੇ ਹਨ।
ਐਕਸਪਰਟ ਕੀ ਕਹਿੰਦੇ ਹਨ?
ਡਾ. ਸੰਤੋਸ਼ ਗਵਲੀ ਕਹਿੰਦੇ ਹਨ ਕਿ ਕਿਡਨੀ ਕੈਂਸਰ ਦੇ ਲੱਛਣ ਆਮ ਤੌਰ ‘ਤੇ ਟਿਊਮਰ ਦੇ ਵੱਧਣ ਨਾਲ ਜੁੜੇ ਹੁੰਦੇ ਹਨ। ਕਈ ਵਾਰ ਇਹ ਲੱਛਣ ਖੂਨ ਵਗਣ, ਮੈਟਾਸਟੇਟਿਕ ਬਿਮਾਰੀ ਜਾਂ ਪੈਰਾਨਿਓਪਲਾਸਟਿਕ ਸਿੰਡਰੋਮ ਕਾਰਨ ਵੀ ਵੱਧ ਸਕਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਕੈਂਸਰ ਨਾਲ ਜੁੜੇ ਲੱਛਣਾਂ ਦਾ ਇੱਕ ਸਮੂਹ ਹੁੰਦਾ ਹੈ, ਪਰ ਇਹ ਲੱਛਣ ਸਿੱਧੇ ਕੈਂਸਰ ਨਾਲ ਨਹੀਂ, ਬਲਕਿ ਟਿਊਮਰ ਵਲੋਂ ਨਿਕਲਣ ਵਾਲੇ ਕੁਝ ਤੱਤਾਂ ਜਾਂ ਟਿਊਮਰ ਦੇ ਖਿਲਾਫ ਸਰੀਰ ਦੀ ਬਦਲੀ ਹੋਈ ਰੋਗ-ਰੋਧਕ ਪ੍ਰਤੀਕਿਰਿਆ ਕਾਰਨ ਵੀ ਹੋ ਸਕਦੇ ਹਨ।
ਕਿਡਨੀ ਕੈਂਸਰ ਦੇ ਲੱਛਣ ਕੀ ਹੁੰਦੇ ਹਨ?
- ਅਚਾਨਕ ਵਜ਼ਨ ਘਟਣਾ
- ਰਾਤ ਨੂੰ ਪਸੀਨਾ ਆਉਣਾ
- ਵਾਰ-ਵਾਰ ਬੁਖਾਰ ਹੋਣਾ
- ਲਗਾਤਾਰ ਖੰਘ ਰਹਿਣਾ
ਸਰੀਰ ਦੇ ਅੰਗਾਂ ਅਤੇ ਹੱਡੀਆਂ ਵਿੱਚ ਦਰਦ ਰਹਿਣਾ
- ਹੱਦ ਤੋਂ ਵੱਧ ਥਕਾਵਟ ਮਹਿਸੂਸ ਹੋਣਾ
ਇਸ ਦਾ ਇਲਾਜ ਕੀ ਹੈ?
- ਸਮੇਂ-ਸਮੇਂ ‘ਤੇ ਪੇਸ਼ਾਬ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
- ਅਲਟ੍ਰਾਸਾਊਂਡ ਅਤੇ ਲੋੜ ਪੈਣ ‘ਤੇ ਸੀਟੀ ਸਕੈਨ ਕਰਵਾਉਣਾ ਜ਼ਰੂਰੀ ਹੁੰਦਾ ਹੈ।
- ਇਲਾਜ ਦੌਰਾਨ ਬਹੁਤ ਸਾਰਿਆਂ ਕੇਸਾਂ ਵਿੱਚ ਖਰਾਬ ਹੋਈ ਕਿਡਨੀ ਜਾਂ ਉਸਦਾ ਕੋਈ ਹਿੱਸਾ ਕੱਢਣਾ ਪੈਂਦਾ ਹੈ।
- ਕੁਝ ਮਾਮਲਿਆਂ ਵਿੱਚ ਦਵਾਈਆਂ ਜਾਂ ਇਮਿਊਨੋਥੈਰੇਪੀ ਰਾਹੀਂ ਵੀ ਇਲਾਜ ਕੀਤਾ ਜਾਂਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ