30.3 C
Patiāla
Saturday, June 6, 2026

Kangana Ranaut: 'ਸਿਰ ਵੱਢ ਸਕਦੇ ਹਾਂ…', ਕੰਗਨਾ ਰਣੌਤ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ

Must read


Kangana Ranaut Threatened: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਵਿਚਾਲੇ ਘਿਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਅਦਾਕਾਰਾ ਨੂੰ ਧਮਕੀ ਦਿੱਤੀ ਜਾ ਰਹੀ ਹੈ। ਇਹ ਧਮਕੀ ਉਸ ਨੂੰ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਮਿਲੀ ਹੈ। 

ਅਦਾਕਾਰਾ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਧਮਕੀ ਦਿੱਤੀ ਗਈ ਹੈ। ਇਸ ਵੀਡੀਓ ਸੰਦੇਸ਼ ਵਿੱਚ ਸਿੱਖਾਂ ਦਾ ਇੱਕ ਸਮੂਹ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਅਦਾਕਾਰਾ ਨੂੰ ਚੱਪਲਾਂ ਨਾਲ ਮਾਰਨ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਕੰਗਨਾ ਨੂੰ ਧਮਕੀ ਦੇਣ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਤੇ ਹੁਣ ਅਦਾਕਾਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਚੱਪਲਾਂ ਨਾਲ ਮਾਰਿਆ ਜਾਵੇਗਾ

ਵਾਇਰਲ ਵੀਡੀਓ ਵਿੱਚ ਇੱਕ ਸਿੱਖ ਭਾਈਚਾਰਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਇਹ ਲੋਕ ਕਹਿ ਰਹੇ ਹਨ – ‘ਜੇਕਰ ਤੁਸੀਂ ਇਹ ਫਿਲਮ ਰਿਲੀਜ਼ ਕੀਤੀ ਤਾਂ ਸਰਦਾਰਾਂ ਨੇ ਤੁਹਾਨੂੰ ਚੱਪਲਾ ਮਾਰਨੀਆਂ ਹਨ, ਤੁਸੀਂ ਪਹਿਲਾਂ ਹੀ ਲਾਫਾ ਖਾ ਚੁੱਕੇ ਹੋ। ਮੈਨੂੰ ਆਪਣੇ ਦੇਸ਼ ਉੱਪਰ ਵਿਸ਼ਵਾਸ ਹੈ। ਮੈਂ ਇੱਕ ਮਾਣਮੱਤਾ ਸਿੱਖ ਹਾਂ ਅਤੇ ਇੱਕ ਮਾਣਮੱਤਾ ਮਰਾਠੀ ਵੀ ਹਾਂ। ਮੈਨੂੰ ਇੰਨਾ ਪਤਾ ਹੈ ਕਿ ਸਿੱਖ ਹੀ ਨਹੀਂ, ਮਰਾਠੀ, ਈਸਾਈ ਅਤੇ ਇੱਥੋਂ ਤੱਕ ਕਿ ਹਿੰਦੂ ਵੀ ਤੁਹਾਨੂੰ ਚੱਪਲ ਮਾਰਨਗੇ। ਜਦੋਂ ਅਸੀਂ ਸਿਰ ਕੱਟਵਾ ਵੀ ਸਕਦੇ ਹਾਂ, ਤਾਂ ਕੱਟ ਵੀ ਸਕਦੇ ਹਾਂ। ਸੋਸ਼ਲ ਮੀਡੀਆ ‘ਤੇ ਕੰਗਨਾ ਰਣੌਤ ਨੂੰ ਧਮਕੀ ਦੇਣ ਵਾਲਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Read MOre: BJP Slams Kangana Ranaut: ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ ‘ਤੇ ਬਿਆਨ ਦੇਣਾ ਪਿਆ ਮਹਿੰਗਾ, ਅਦਾਕਾਰਾ ਨੂੰ BJP ਨੇ ਦਿੱਤੀ ਸਖਤ ਨਸੀਹਤ





News Source link

- Advertisement -

More articles

- Advertisement -

Latest article