ਭਾਰਤੀ ਜਨਤਾ ਪਾਰਟੀ ਨੇ ਅੱਜ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਬਾਲੀਵੁੱਡ ਦੀ ਡੈਸ਼ਿੰਗ ਗਰਲ ਕੰਗਨਾ ਰਣੌਤ ਅਤੇ ਟੀਵੀ ਦੇ ਰਾਮ ਅਰੁਣ ਗੋਵਿਲ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ।
ਇਕ ਪਾਸੇ ਕੰਗਨਾ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਚੋਣ ਲੜੇਗੀ, ਉਥੇ ਹੀ ਦੂਜੇ ਪਾਸੇ ਯੂਪੀ ਦੇ ਮੇਰਠ ਤੋਂ ਅਰੁਣ ਗੋਵਿਲ ਨੂੰ ਟਿਕਟ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਕੰਗਨਾ ਦੇ ਚੋਣ ਲੜਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਅਦਾਕਾਰਾ ਨੇ ਇਸ ‘ਤੇ ਹਮੇਸ਼ਾ ਚੁੱਪੀ ਧਾਰੀ ਰੱਖੀ। ਹੁਣ ਬਾਲੀਵੁੱਡ ਦੀ ਧਾਕੜ ਗਰਲ ਚੋਣ ਮੈਦਾਨ ‘ਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ। ਹੁਣ ਟਿਕਟ ਮਿਲਣ ਤੋਂ ਬਾਅਦ ਕੰਗਨਾ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਅਦਾਕਾਰਾ ਨੇ ਉਸ ‘ਤੇ ਲਿਖਿਆ ਹੈ ਅੱਜ ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਮੈਨੂੰ ਮੇਰੀ ਜਨਮ ਭੂਮੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ। ਮੈਨੂੰ ਲੋਕ ਸਭਾ ਚੋਣ ਲੜਨ ਦੀ ਇਜਾਜ਼ਤ ਦੇਣ ਸਬੰਧੀ ਹਾਈਕਮਾਂਡ ਦੇ ਫੈਸਲੇ ਨੂੰ ਸਵੀਕਾਰ ਕਰਦੀ ਹਾਂ।।
ਉਸਨੇ ਇਹ ਵੀ ਉਮੀਦ ਪ੍ਰਗਟ ਕਰਦੇ ਹੋਏ ਲਿਖਿਆ ਕਿ ਉਹ ਇੱਕ ਸਮਰੱਥ ਵਰਕਰ ਅਤੇ ਭਰੋਸੇਮੰਦ ਜਨਤਕ ਸੇਵਕ ਬਣੇਗੀ। ਅਤੇ ਅੱਗੇ ਲਿਖਿਆ, “ਮੈਂ ਅਧਿਕਾਰਤ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਨਮਾਨਿਤ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ।”
ਕੰਗਨਾ ਰਣੌਤ 23 ਮਾਰਚ ਨੂੰ ਆਪਣੇ ਜਨਮਦਿਨ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ‘ਚ ਸਥਿਤ ਬਗਲਾਮੁਖੀ ਮੰਦਰ ਗਈ ਸੀ। ਇਸ ਦੌਰਾਨ ਕੰਗਨਾ ਦੇ ਚੋਣਾਂ ‘ਚ ਹਿੱਸਾ ਲੈਣ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੰਗਨਾ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਮਾਂ ਚਾਹੇਗੀ ਤਾਂ ਉਹ ਮੰਡੀ ਖੇਤਰ ਤੋਂ ਚੋਣ ਲੜੇਗੀ।
ਭਾਜਪਾ ਨੇ ਉੱਤਰ ਪ੍ਰਦੇਸ਼ ਦੀ ਮੇਰਠ ਲੋਕ ਸਭਾ ਸੀਟ ਤੋਂ ਅਰੁਣ ਗੋਵਿਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਪਾਰਟੀ ਨੇ ਰਾਜੇਂਦਰ ਅਗਰਵਾਲ ਦੀ ਟਿਕਟ ਰੱਦ ਕਰਕੇ ਅਰੁਣ ਗੋਵਿਲ ਨੂੰ ਟਿਕਟ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਈ ਸਾਲ ਪਹਿਲਾਂ ਕਾਂਗਰਸ ਚਾਹੁੰਦੀ ਸੀ ਕਿ ਅਰੁਣ ਗੋਵਿਲ ਕਾਂਗਰਸ ਲਈ ਇਲਾਹਾਬਾਦ ਤੋਂ ਚੋਣ ਲੜਨ। ਪਰ ਉਸ ਸਮੇਂ ਅਦਾਕਾਰ ਨੇ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੱਲ ਦਾ ਖੁਲਾਸਾ ਖੁਦ ਅਰੁਣ ਗੋਵਿਲ ਨੇ ਇਕ ਇੰਟਰਵਿਊ ਦੌਰਾਨ ਕੀਤਾ
Published at : 24 Mar 2024 10:52 PM (IST)