ਲੋਕ ਸਭਾ ਚੋਣਾਂ: ਭਾਜਪਾ ਵੱਲੋਂ 111 ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ

Must read


ਨਵੀਂ ਦਿੱਲੀ, 24 ਮਾਰਚ

ਭਾਜਪਾ ਨੇ ਅੱਜ ਲੋਕ ਸਭਾ ਚੋਣਾਂ ਸਬੰਧੀ ਆਪਣੇ 111 ਉਮੀਦਵਾਰਾਂ ਦੀ ਪੰਜਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਮੁੱਖ ਤੌਰ ’ਤੇ ਮੇਨਕਾ ਗਾਂਧੀ, ਕੰਗਨਾ ਰਣੌਤ, ਅਰੁਣ ਗਰਗ, ਰਵੀਸ਼ੰਕਰ ਪ੍ਰਸਾਦ ਦੇ ਨਾਂ ਪ੍ਰਮੁੱਖ ਹਨ। ਜਾਣਕਾਰੀ ਅਨੁਸਾਰ ਅਭਿਨੇਤਰੀ ਕੰਗਨਾ ਰਣੌਤ ਨੂੰ ਹਿਮਾਚਲ ਦੇ ਮੰਡੀ ਤੋਂ ਟਿਕਟ ਦਿੱਤੀ ਗਈ ਹੈ। ਮੇਨਕਾ ਗਾਂਧੀ ਨੂੰ ਸੁਲਤਾਨਪੁਰ ਤੋਂ, ਆਰ ਕੇ ਸਿੰਘ ਨੂੰ ਆਰਾ ਤੋਂ, ਅਰੁਣ ਗਰਗ ਨੂੰ ਗਾਜ਼ੀਆਬਾਦ ਤੋਂ, ਰਵੀਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਤੋਂ, ਨਵੀਨ ਜਿੰਦਲ ਨੂੰ ਕੁਰੂਕਸ਼ੇਤਰ ਤੋਂ, ਜਤਿਨ ਪ੍ਰਸਾਦ ਨੂੰ ਪੀਲੀਭੀਤ ਤੋਂ, ਅਭਿਨੇਤਾ ਅਰੁਣ ਗੋਵਿਲ ਨੂੰ ਮੇਰਠ ਤੋਂ, ਬਕਸਰ ਤੋਂ ਅਸ਼ਵਨੀ ਚੌਬੇ ਨੂੰ, ਪੁਰੀ ਤੋਂ ਸੰਬਿਤ ਪਾਤਰਾ, ਕਾਨਪੁਰ ਤੋਂ ਰਮੇਸ਼ ਅਵਸਥੀ ਅਤੇ ਗਾਜ਼ਿਆਬਾਦ ਤੋਂ ਜਨਰਲ ਵੀਕੇ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ।



News Source link

- Advertisement -

More articles

- Advertisement -

Latest article