Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?

Must read


Jennifer Winget Marriage : ਟੀਵੀ ਦੀ ਮਸ਼ਹੂਰ ਅਤੇ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਵਾਂ ਵਿੱਚੋਂ ਇੱਕ ਜੈਨੀਫ਼ਰ ਵਿੰਗੇਟ ਨੂੰ ਲੈ ਕੇ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਤੁਹਾਡੀ ਮਨਪਸੰਦ ਅਦਾਕਾਰਾ ਹੁਣ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ। ਆਓ ਜਾਣਦੇ ਹਾਂ ਕਿ ਉਨ੍ਹਾਂ ਦਾ ਹੋਣ ਵਾਲਾ ਦੂਲਾ ਕੌਣ ਹੈ ਅਤੇ ਵਿਆਹ ਕਿੱਥੇ ਹੋਵੇਗਾ।

 ਜੈਨੀਫ਼ਰ ਵਿੰਗੇਟ ਬਣੇਗੀ ਦੁਲਹਨ

ਕਰਨ ਸਿੰਘ ਗਰੋਵਰ ਨਾਲ ਤਲਾਕ ਤੋਂ 12 ਸਾਲ ਬਾਅਦ ਜੈਨੀਫ਼ਰ ਵਿੰਗੇਟ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 16 ਜੁਲਾਈ ਨੂੰ ਜੈਨੀਫ਼ਰ ਵਿੰਗੇਟ ਯੂਕੇ ਵਿੱਚ ਵਿਲੀਅਮ ਇਸ਼ਮਾਇਲ ਨਾਲ ਵਿਆਹ ਕਰਨ ਜਾ ਰਹੀ ਹੈ।

ਰਿਪੋਰਟ ਮੁਤਾਬਕ ਇਹ ਇੱਕ ਨਿੱਜੀ (ਇੰਟੀਮੇਟ) ਸਮਾਗਮ ਹੋਵੇਗਾ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਹ ਵੀ ਦੱਸਿਆ ਗਿਆ ਹੈ ਕਿ ਜੈਨੀਫ਼ਰ ਵਿੰਗੇਟ ਆਪਣੇ ਵਿਆਹ ਵਿੱਚ Karleo ਵੱਲੋਂ ਡਿਜ਼ਾਇਨ ਕੀਤਾ ਗਿਆ ਸਫੈਦ ਗਾਊਨ ਪਹਿਨੇਗੀ। 

ਜੈਨੀਫ਼ਰ ਵਿੰਗੇਟ ਅਤੇ ਵਿਲੀਅਮ ਦੇ ਰਿਸ਼ਤੇ ਦੀਆਂ ਚਰਚਾਵਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ। ਵਿਲੀਅਮ ਇਸ਼ਮਾਇਲ ਸਿੰਗਾਪੁਰ ਆਧਾਰਿਤ ਇੱਕ ਕਾਰੋਬਾਰੀ ਦੱਸੇ ਜਾਂਦੇ ਹਨ। ਹਾਲਾਂਕਿ, ਹੁਣ ਤੱਕ ਜੈਨੀਫ਼ਰ ਵਿੰਗੇਟਰ ਜਾਂ ਵਿਲੀਅਮ ਵੱਲੋਂ ਵਿਆਹ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।

ਤਲਾਕ ਨੂੰ ਹੋਏ 12 ਸਾਲ

 ਜੈਨੀਫ਼ਰ ਵਿੰਗੇਟ ਨੇ 12 ਸਾਲ ਪਹਿਲਾਂ ਆਪਣੇ ‘ਦਿਲ ਮਿਲ ਗਏ’ ਦੇ ਸਹਿ-ਅਦਾਕਾਰ ਕਰਨ ਸਿੰਘ ਗਰੋਵਰ ਨਾਲ ਵਿਆਹ ਕੀਤਾ ਸੀ, ਪਰ ਉਨ੍ਹਾਂ ਦਾ ਇਹ ਰਿਸ਼ਤਾ ਸਿਰਫ਼ ਦੋ ਸਾਲ ਹੀ ਚੱਲਿਆ।
ਤਲਾਕ ਤੋਂ ਬਾਅਦ ਜੈਨਿਫਰ ਬੁਰੀ ਤਰ੍ਹਾਂ ਟੁੱਟ ਗਈ ਸੀ। ਉਹ ਲੰਬੇ ਸਮੇਂ ਤੱਕ ਡਿਪ੍ਰੈਸ਼ਨ ਵਿੱਚ ਰਹੀ ਅਤੇ ਕੁਝ ਸਮੇਂ ਲਈ ਇੰਡਸਟਰੀ ਤੋਂ ਵੀ ਦੂਰ ਹੋ ਗਈ। ਬਾਅਦ ਵਿੱਚ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇੱਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਲੱਗ ਪਈ।

ਦੂਜੇ ਪਾਸੇ, ਕਰਨ ਸਿੰਘ ਗਰੋਵਰ ਨੇ ਕਈ ਸਾਲ ਪਹਿਲਾਂ ਅਦਾਕਾਰਾ ਬਿਪਾਸ਼ਾ ਬਾਸੂ ਨਾਲ ਵਿਆਹ ਕਰ ਲਿਆ ਸੀ ਅਤੇ ਦੋਵੇਂ ਇੱਕ ਧੀ ਦੇ ਮਾਪੇ ਹਨ। ਜੈਨਿਫਰ ਉਹਨਾਂ ਅਦਾਕਾਰਾਵਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਲਾਈਮਲਾਈਟ ਵਿੱਚ ਰਹਿਣ ਲਈ ਪਾਰਟੀਆਂ, ਇਵੈਂਟਾਂ ਜਾਂ ਏਅਰਪੋਰਟ ‘ਤੇ ਨਜ਼ਰ ਆਉਣ ਦੀ ਲੋੜ ਨਹੀਂ ਪੈਂਦੀ। ਕੈਮਰੇ ਤੋਂ ਦੂਰ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਕੋਈ ਕਮੀ ਨਹੀਂ ਆਈ। ਹੁਣ ਫੈਨਜ਼ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।



News Source link

- Advertisement -

More articles

- Advertisement -

Latest article