Jaswinder Bhalla Mother Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕਲਾ ਜਗਤ ਦੇ ਦਿੱਗਜ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਪਰਿਵਾਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਫਿਲਮ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਜਸਵਿੰਦਰ ਭੱਲਾ ਦੀ ਮਾਤਾ ਸਤਵੰਤ ਕੌਰ ਦਾ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਜਸਵਿੰਦਰ ਭੱਲਾ ਨਾਲ ਉਨ੍ਹਾਂ ਦੀ ਮਾਤਾ ਦਾ ਬਹੁਤ ਪਿਆਰ ਸੀ ਅਤੇ ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਉਹ ਚੁੱਪ ਰਹਿਣ ਲਗ ਪਏ ਸੀ।
ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਜੀ ਦੀ ਮਾਤਾ ਜੀ ਦਾ ਸੰਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੌਂਗੀ ਵਿਖੇ ਕੀਤਾ ਜਾਵੇਗਾ। ਦੱਸ ਦੇਈਏ ਕਿ ਜਸਵਿੰਦਰ ਭੱਲਾ ਦਾ 22 ਅਗਸਤ 2025 ਨੂੰ ਦੇਹਾਂਤ ਹੋਇਆ ਸੀ।

ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਸਦਮੇ ‘ਚ…
ਜਸਵਿੰਦਰ ਭੱਲਾ ਦੀ ਮੌਤ ਨੂੰ ਹਜੇ ਪੰਜ ਮਹੀਨੇ ਦੇ ਕਰੀਬ ਹੋਏ ਹਨ, ਉਦੋਂ ਤੋਂ ਹੀ ਮਾਤਾ ਜੀ ਗੁਮ ਸੁਮ ਰਹਿਣ ਲੱਗ ਪਏ ਸੀ ਕਿਉਂਕਿ ਜਸਵਿੰਦਰ ਭੱਲੇ ਨਾਲ ਮਾਤਾ ਜੀ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਸ਼ੂਟਿੰਗ ਤੇ ਹੁੰਦੇ ਸਨ ਜਾਂ ਕਿਸੇ ਪ੍ਰੋਗਰਾਮ ਤੇ ਹੁੰਦੇ ਸਨ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਜੀ ਨਾਲ ਗੱਲਬਾਤ ਜ਼ਰੂਰ ਕਰਦੇ ਸਨ ਅਤੇ ਜਦੋਂ ਉਹ ਕਿਸੇ ਪ੍ਰੋਗਰਾਮ ਤੂੰ ਵਾਪਸ ਆਉਂਦੇ ਤਾਂ ਸਭ ਤੋਂ ਪਹਿਲਾਂ ਆਪਣੀ ਮਾਤਾ ਦੇ ਹੀ ਗਲੇ ਲੱਗ ਪਿਆਰ ਕਰਦੇ ਸਨ। ਉਹੀ ਵੱਡਾ ਕਾਰਨ ਹੈ ਕਿ ਮਾਤਾ ਜੀ ਨੂੰ ਐਡਾ ਵੱਡਾ ਦੁੱਖ ਸਹਿ ਨਹੀਂ ਹੋਇਆ ਅਤੇ ਉਹ ਆਪਣੇ ਪੁੱਤ ਨੂੰ ਯਾਦ ਕਰਦਿਆਂ ਇਸ ਫਾਨੀ ਦੁਨੀਆ ਨੂੰ ਵੀ ਅਲਵਿਦਾ ਕਹਿ ਗਏ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਹੀ ਡਿੱਗ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ