Jalandhar News: ਪੰਜਾਬ ਦੇ ਜਲੰਧਰ ਵਾਸੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗਣਤੰਤਰ ਦਿਵਸ ਦੇ ਸਬੰਧ ਵਿਚ ਫਗਵਾੜਾ ਗੇਟ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ ਅਤੇ ਇਲੈਕਟ੍ਰਾਨਿਕਸ ਵੈੱਲਫੇਅਰ ਸੋਸਾਇਟੀ ਨਾਲ ਜੁੜੇ ਵਪਾਰੀਆਂ ਨੇ 2 ਦਿਨ ਦੁਕਾਨਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।
ਐਸੋਸੀਏਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 25 ਜਨਵਰੀ (ਐਤਵਾਰ) ਅਤੇ 26 ਜਨਵਰੀ (ਸੋਮਵਾਰ) ਨੂੰ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਦੇ ਸਾਮਾਨ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਅਤੇ ਬਲਜੀਤ ਸਿੰਘ ਆਹਲੂਵਾਲੀਆ ਨੇ ਸਾਂਝੇ ਰੂਪ ਨਾਲ ਦੱਸਿਆ ਕਿ ਇਹ ਫੈਸਲਾ ਗਣਤੰਤਰ ਦਿਵਸ ਦੇ ਸਨਮਾਨ ਵਿਚ ਲਿਆ ਗਿਆ ਹੈ। ਬੰਦ ਦੌਰਾਨ ਫਗਵਾੜਾ ਗੇਟ, ਮਿਲਾਪ ਰੋਡ, ਚਹਾਰ ਬਾਗ, ਭਗਤ ਸਿੰਘ ਚੌਕ, ਸ਼ੇਰ-ਏ-ਪੰਜਾਬ ਮਾਰਕੀਟ, ਹਾਂਗਕਾਂਗ ਮਾਰਕੀਟ, ਪੰਜਪੀਰ ਚੌਕ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਥਿਤ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕਸ ਦੇ ਸਾਮਾਨ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਵਪਾਰੀਆਂ ਨੇ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਖ਼ਰੀਦਦਾਰੀ ਪਹਿਲਾਂ ਹੀ ਕਰ ਲੈਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ