IPL 2026, Rohit Sharma Injury: ਆਈਪੀਐੱਲ 2026 ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ (MI) ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੀ ਫਿਟਨੈੱਸ ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਖਿਡਾਰੀਆਂ ਵਿਚਾਲੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਮੰਗਲਵਾਰ ਸ਼ਾਮ ਨੂੰ ਹੋਏ ਟੀਮ ਦੇ ਲੰਬੇ ਅਭਿਆਸ ਸੈਸ਼ਨ ਦੌਰਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਸਾਫ਼ ਦਿਖਾਈ ਦਿੱਤੀ। ਰੋਹਿਤ ਸਟੇਡੀਅਮ ਨਹੀਂ ਪਹੁੰਚੇ, ਜਿਸ ਕਾਰਨ ਵੀਰਵਾਰ ਨੂੰ ਪੰਜਾਬ ਕਿੰਗਜ਼ ਵਿਰੁੱਧ ਹੋਣ ਵਾਲੇ ਅਗਲੇ ਮੈਚ ਵਿੱਚ ਉਨ੍ਹਾਂ ਦੇ ਖੇਡਣ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ।
ਹੈਮਸਟ੍ਰਿੰਗ ਦੀ ਸੱਟ ਬਣੀ ਮੁਸੀਬਤ
ਰੋਹਿਤ ਸ਼ਰਮਾ ਇਸ ਸਮੇਂ ਹੈਮਸਟ੍ਰਿੰਗ (Hamstring) ਦੀ ਸੱਟ ਨਾਲ ਜੂਝ ਰਹੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਰੁੱਧ ਖੇਡੇ ਗਏ ਮੈਚ ਦੇ ਛੇਵੇਂ ਓਵਰ ਵਿੱਚ ਉਹ ‘ਰਿਟਾਇਰਡ ਹਰਟ’ (Retired Hurt) ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ ਸਨ। ਉਨ੍ਹਾਂ ਨੇ ਉਸ ਪਾਰੀ ਵਿੱਚ 13 ਗੇਂਦਾਂ ਵਿੱਚ 19 ਦੌੜਾਂ ਬਣਾਈਆਂ ਸਨ।
ਰੋਹਿਤ ਨੂੰ ਲੈ ਸਵਾਲਿਆ ਨਿਸ਼ਾਨ
ਮੁੰਬਈ ਇੰਡੀਅਨਜ਼ ਦੇ ਪ੍ਰਬੰਧਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਰੋਹਿਤ ਦੇ ਹੋਏ ਸਕੈਨ ਵਿੱਚ ਕਿਸੇ ਗੰਭੀਰ ਸੱਟ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਹਾਲਾਂਕਿ, ਹੈਮਸਟ੍ਰਿੰਗ ਦੀ ਸੱਟ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ, ਪਰ ਅਜੇ ਤੱਕ ਅਜਿਹਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਰੋਹਿਤ ਨੂੰ ਬਹੁਤ ਸਾਰੇ ਆਈ.ਪੀ.ਐੱਲ. ਮੈਚਾਂ ਤੋਂ ਬਾਹਰ ਰਹਿਣਾ ਪਵੇਗਾ।
ਉਲਝਣ ਵਿੱਚ ਫਸੇ ਪ੍ਰਬੰਧਕ
ਦੱਸ ਦੇਈਏ ਕਿ ਟੀਮ ਪ੍ਰਬੰਧਨ ਇਸ ਗੱਲ ‘ਤੇ ਬਹਿਸ ਕਰ ਰਿਹਾ ਹੈ ਕਿ ਵੀਰਵਾਰ ਨੂੰ ਪੰਜਾਬ ਵਿਰੁੱਧ ਰੋਹਿਤ ਨੂੰ ਖਿਡਾ ਕੇ ਕੋਈ ਜੋਖਮ ਲਿਆ ਜਾਵੇ ਜਾਂ ਨਹੀਂ। ਸਾਵਧਾਨੀ ਵਜੋਂ ਮੈਨੇਜਮੈਂਟ ਰੋਹਿਤ ਨੂੰ ਆਰਾਮ ਦੇ ਸਕਦੀ ਹੈ ਤਾਂ ਜੋ ਸੱਟ ਹੋਰ ਨਾ ਵਧ ਜਾਵੇ। ਹਾਲਾਂਕਿ, ਅੰਤਿਮ ਫੈਸਲਾ ਖੁਦ ਰੋਹਿਤ ‘ਤੇ ਛੱਡਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਅਨੁਭਵ ਨੂੰ ਦੇਖਦੇ ਹੋਏ ਉਹ ਆਪਣੀ ਸਰੀਰਕ ਸਥਿਤੀ ਬਾਰੇ ਸਹੀ ਫੈਸਲਾ ਲੈਣ ਲਈ ਸਭ ਤੋਂ ਯੋਗ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ