Delhi Airport ‘ਤੇ ਟਲਿਆ ਵੱਡਾ ਹਾਦਸਾ ,ਆਪਸ ‘ਚ ਟਕਰਾਏ ਦੋ ਜਹਾਜ਼ ,ਪੜ੍ਹੋ ਪੂਰੀ ਖ਼ਬਰ  

0
104


 Planes Collide At Delhi Airport : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) ‘ਤੇ ਟੈਕਸਿੰਗ (ਜਹਾਜ਼ ਨੂੰ ਪਾਰਕ ਕਰਨਾ) ਕਰਦੇ ਸਮੇਂ ਸਪਾਈਸਜੈੱਟ (SpiceJet) ਦਾ ਇੱਕ ਜਹਾਜ਼ ਅਕਾਸਾ ਏਅਰ (Akasa Air) ਦੇ ਜਹਾਜ਼ ਨਾਲ ਟਕਰਾ ਗਿਆ। ਇਸ ਘਟਨਾ ‘ਚ ਸਪਾਈਸਜੈੱਟ ਦੇ ਜਹਾਜ਼ ਦੇ ਸੱਜੇ ਵਿੰਗਲੇਟ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਜਹਾਜ਼ ਨੂੰ ਜ਼ਮੀਨ ‘ਤੇ ਉਤਾਰਨਾ ਪਿਆ।

ਘਰ ‘ਚ ਕਿਵੇਂ ਬਣਾਇਆ ਜਾਵੇ ਚਿਕਨ ਦਾ ਅਚਾਰ

ਸਪਾਈਸਜੈੱਟ ਦੇ ਬੁਲਾਰੇ ਨੇ ਇਸ ਸਬੰਧੀ ਜਾਰੀ ਇੱਕ ਬਿਆਨ ਵਿੱਚ ਕਿਹਾ, “16 ਅਪ੍ਰੈਲ, 2026 ਨੂੰ ਇੱਕ ਸਪਾਈਸਜੈੱਟ B737-700 ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਟੈਕਸਿੰਗ ਕਰਦੇ ਸਮੇਂ ਗਰਾਉਂਡ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਹੈ। ਇਸ ਘਟਨਾ ਵਿੱਚ ਜਹਾਜ਼ ਦੇ ਸੱਜੇ ਵਿੰਗਲੇਟ ਨੂੰ ਨੁਕਸਾਨ ਪਹੁੰਚਿਆ , ਜਦੋਂ ਕਿ ਦੂਜੀ ਏਅਰਲਾਈਨ ਦੇ ਜਹਾਜ਼ ਦੇ ਖੱਬੇ ਹੱਥ ਦੇ ਹਰੀਜੱਟਲ ਸਟੈਬੀਲਾਈਜ਼ਰ ਨੂੰ ਵੀ ਨੁਕਸਾਨ ਪਹੁੰਚਿਆ ਸੀ। ਸਾਵਧਾਨੀ ਦੇ ਤੌਰ ‘ਤੇ ਇਸ ਸਪਾਈਸਜੈੱਟ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ‘ਤੇ ਹੀ ਗ੍ਰਾਊਂਡ ਕਰ ਦਿੱਤਾ ਗਿਆ ਹੈ।

ਅਕਾਸਾ ਏਅਰ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “16 ਅਪ੍ਰੈਲ, 2026 ਨੂੰ ਦਿੱਲੀ ਤੋਂ ਹੈਦਰਾਬਾਦ ਜਾ ਰਹੀ ਅਕਾਸਾ ਏਅਰ ਦੀ ਉਡਾਣ QP-1406 ਨੂੰ ਵਾਪਸ ਬੇ (Bay) ਲਿਜਾਣਾ ਪਿਆ। ਅਕਾਸਾ ਏਅਰ ਦਾ ਜਹਾਜ਼ ਬੇਅ ਏਰੀਆ ਵਿੱਚ ਖੜ੍ਹਾ ਸੀ ਜਦੋਂ ਇਹ ਕਿਸੇ ਹੋਰ ਏਅਰਲਾਈਨ ਦੇ ਜਹਾਜ਼ ਨਾਲ ਟਕਰਾ ਗਿਆ। ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਏਅਰਲਾਈਨ ਦੇ ਗਰਾਊਂਡ ਸਟਾਫ ਨੇ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਹੈਦਰਾਬਾਦ ਲਿਜਾਣ ਲਈ ਵਿਕਲਪਿਕ ਪ੍ਰਬੰਧ ਕੀਤੇ।”

ਦੋਵਾਂ ਏਅਰਲਾਈਨਾਂ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ। ਪਿਛਲੇ ਹਫ਼ਤੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਇੱਕ ਵਾਹਨ ਬੇਅ ਏਰੀਆ ਵਿੱਚ ਖੜ੍ਹੇ ਇੱਕ ਇੰਡੀਗੋ ਜਹਾਜ਼ ਨਾਲ ਟਕਰਾ ਗਿਆ। ਇੰਡੀਗੋ ਏਅਰਲਾਈਨਜ਼ ਦੇ ਅਨੁਸਾਰ ਵਾਹਨ ਇੱਕ ਤੀਜੀ ਧਿਰ ਦਾ ਸੀ ਅਤੇ ਉਸ ‘ਚ ਕੋਈ ਡਰਾਈਵਰ ਨਹੀਂ ਸੀ। ਵਾਹਨ ਅਚਾਨਕ ਅੱਗੇ ਵਧਿਆ ਅਤੇ ਬੇਅ ਏਰੀਆ ਵਿੱਚ ਖੜ੍ਹੇ ਜਹਾਜ਼ ਨਾਲ ਟਕਰਾ ਗਿਆ। ਇੰਡੀਗੋ ਨੇ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ।

ਹੋਰ ਪੜ੍ਹੋ



News Source link