Arshdeep Singh, IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਚੌਥੇ ਮੈਚ ਵਿੱਚ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੀਆਂ ਟੀਮਾਂ ਕੱਲ੍ਹ ਰਾਤ ਯਾਨੀ 31 ਮਾਰਚ ਨੂੰ ਆਪਸ ਵਿੱਚ ਭਿੜੀਆਂ। ਇਸ ਮੁਕਾਬਲੇ ਵਿੱਚ, ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਨਾਮ IPL ਦੀ ਇੱਕ ਸ਼ਰਮਨਾਕ ਰਿਕਾਰਡ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਦੱਸ ਦੇਈਏ ਕਿ ਟੀ-20 ਕ੍ਰਿਕਟ ਦੇ ਬਿਹਤਰੀਨ ਗੇਂਦਬਾਜ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਅਰਸ਼ਦੀਪ ਨੇ ਇਸ ਮੈਚ ਵਿੱਚ ਗੇਂਦਬਾਜ਼ੀ ਦਾ ਸਾਰਾ ਅਨੁਸ਼ਾਸਨ ਤੋੜਦਿਆਂ ਇੱਕੋ ਓਵਰ ਵਿੱਚ 11 ਗੇਂਦਾਂ ਸੁੱਟ ਕੇ ਆਪਣੀ ਹੀ ਟੀਮ ਨੂੰ ਨੁਕਸਾਨ ਪਹੁੰਚਾਇਆ।
ਇੰਝ ਪਹੁੰਚਾਈਆ ਟੀਮ ਨੂੰ ਨੁਕਸਾਨ
ਅਰਸ਼ਦੀਪ ਸਿੰਘ, ਜਿਨ੍ਹਾਂ ਨੂੰ ਡੈੱਥ ਓਵਰਾਂ ਦਾ ਮਾਹਿਰ ਮੰਨਿਆ ਜਾਂਦਾ ਹੈ, ਗੁਜਰਾਤ ਖ਼ਿਲਾਫ਼ ਆਖਰੀ ਓਵਰਾਂ ਵਿੱਚ ਆਪਣੀ ਲਾਈਨ-ਲੈਂਥ ਤੋਂ ਪੂਰੀ ਤਰ੍ਹਾਂ ਭਟਕ ਗਏ। ਉਨ੍ਹਾਂ ਨੇ ਆਪਣਾ ਆਖਰੀ ਓਵਰ ਪੂਰਾ ਕਰਨ ਲਈ 11 ਗੇਂਦਾਂ ਸੁੱਟੀਆਂ, ਜਿਸ ਵਿੱਚ 4 ਵਾਈਡ ਅਤੇ 1 ਨੋ-ਬਾਲ ਸ਼ਾਮਲ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਆਪਣੀ ਚੌਥੀ ਗੇਂਦ ਪੂਰੀ ਕਰਨ ਲਈ ਹੀ ਚਾਰ ਗੇਂਦਾਂ ਸੁੱਟਣੀਆਂ ਪਈਆਂ।
ਅਰਸ਼ਦੀਪ ਨੇ ਆਪਣੇ 4 ਓਵਰਾਂ ਦੇ ਸਪੈੱਲ ਵਿੱਚ ਕੁੱਲ 42 ਦੌੜਾਂ ਲੁਟਾਈਆਂ ਅਤੇ ਉਹ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਉਨ੍ਹਾਂ ਦੇ ਪੂਰੇ ਸਪੈੱਲ ਵਿੱਚ ਕੁੱਲ 8 ਵਾਈਡ ਅਤੇ 1 ਨੋ-ਬਾਲ ਸ਼ਾਮਲ ਸਨ। ਇਸ ਖ਼ਰਾਬ ਪ੍ਰਦਰਸ਼ਨ ਨਾਲ ਅਰਸ਼ਦੀਪ ਸਿੰਘ ਦੇ ਨਾਂ ਇੱਕ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ ਹੈ। ਉਹ ਆਈਪੀਐਲ ਦੇ ਇਤਿਹਾਸ ਵਿੱਚ 11 ਗੇਂਦਾਂ ਦਾ ਓਵਰ ਸੁੱਟਣ ਵਾਲੇ ਪਹਿਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਮੁਹੰਮਦ ਸਿਰਾਜ, ਤੁਸ਼ਾਰ ਦੇਸ਼ਪਾਂਡੇ, ਸ਼ਾਰਦੁਲ ਠਾਕੁਰ, ਸੰਦੀਪ ਸ਼ਰਮਾ ਅਤੇ ਹਾਰਦਿਕ ਪੰਡਯਾ ਵੀ ਆਈਪੀਐਲ ਵਿੱਚ 11 ਗੇਂਦਾਂ ਦਾ ਓਵਰ ਸੁੱਟ ਚੁੱਕੇ ਹਨ।
ਭਾਵੇਂ ਅਰਸ਼ਦੀਪ ਸਿੰਘ ਕਾਫ਼ੀ ਮਹਿੰਗੇ ਸਾਬਤ ਹੋਏ, ਪਰ ਪੰਜਾਬ ਕਿੰਗਜ਼ ਦੇ ਦੂਜੇ ਗੇਂਦਬਾਜ਼ਾਂ ਨੇ ਨਿਊ ਚੰਡੀਗੜ੍ਹ ਦੀ ਪਿੱਚ ‘ਤੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪੰਜਾਬ ਨੇ ਗੁਜਰਾਤ ਦੀ ਬੈਟਿੰਗ ‘ਤੇ ਸ਼ਿਕੰਜਾ ਕੱਸਦਿਆਂ ਉਨ੍ਹਾਂ ਨੂੰ 20 ਓਵਰਾਂ ਵਿੱਚ ਮਹਿਜ਼ 162 ਦੌੜਾਂ ‘ਤੇ ਹੀ ਰੋਕ ਦਿੱਤਾ. ਗੁਜਰਾਤ ਦੀ ਟੀਮ ਆਖਰੀ 5 ਓਵਰਾਂ ਵਿੱਚ ਸਿਰਫ਼ 34 ਦੌੜਾਂ ਹੀ ਬਣਾ ਸਕੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ