Milk Price Hike: ਅਪ੍ਰੈਲ ਮਹੀਨੇ ਦੀ ਸ਼ੁਰੂਆਤ ਨਾਲ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਦੱਸ ਦੇਈਏ ਕਿ ਵਿੱਤੀ ਸਾਲ 2025-26 ਦੀ ਸ਼ੁਰੂਆਤ ਹੁੰਦਿਆਂ ਹੀ ਆਮ ਆਦਮੀ ਦੀ ਰਸੋਈ ਦਾ ਬਜਟ ਮੁੜ ਤੋਂ ਵਿਗੜ ਗਿਆ ਹੈ। ਦਿੱਲੀ-NCR ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਦੀਆਂ ਨਵੀਆਂ ਕੀਮਤਾਂ ਅੱਜ ਯਾਨੀ 1 ਅਪ੍ਰੈਲ ਤੋਂ ਲਾਗੂ ਹੋ ਚੁੱਕੀਆਂ ਹਨ। ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 3 ਤੋਂ 14 ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ ਲਗਭਗ 63 ਤੋਂ 65 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਇੱਥੇ ਜਾਣੋ ਕੀਮਤਾਂ ਵਧਣ ਦਾ ਮੁੱਖ ਕਾਰਨ?
ਦੱਸ ਦੇਈਏ ਕਿ ਦੇਸ਼ ਦੀਆਂ ਦਿੱਗਜ ਡੇਅਰੀ ਕੰਪਨੀਆਂ, ਮਦਰ ਡੇਅਰੀ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ 12 ਤੋਂ 14 ਪ੍ਰਤੀ ਲੀਟਰ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਅਮੂਲ ਗੋਲਡ, ਤਾਜ਼ਾ ਅਤੇ ਸ਼ਕਤੀ ਵਰਗੇ ਸਾਰੇ ਬ੍ਰਾਂਡ ਮਹਿੰਗੇ ਹੋ ਗਏ ਹਨ। ਡੇਅਰੀ ਕੰਪਨੀਆਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਚਾਰੇ ਅਤੇ ਭੂਸੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਇਸ ਤੋਂ ਇਲਾਵਾ ਕਿਸਾਨਾਂ ਤੋਂ ਦੁੱਧ ਖਰੀਦਣ ਦੀ ਲਾਗਤ ਵਧਣ ਕਾਰਨ ਕੰਪਨੀਆਂ ਨੇ ਇਹ ਬੋਝ ਗਾਹਕਾਂ ‘ਤੇ ਪਾਉਣ ਦਾ ਫੈਸਲਾ ਕੀਤਾ ਹੈ।
ਕਿੱਥੇ ਕਿੰਨਾ ਵਧਿਆ ਰੇਟ?
1. ਮਦਰ ਡੇਅਰੀ (Mother Dairy) – ਦਿੱਲੀ-NCR
ਅਪ੍ਰੈਲ ਦੇ ਅੰਤ ਵਿੱਚ ਮਦਰ ਡੇਅਰੀ ਨੇ ਆਪਣੀਆਂ ਕੀਮਤਾਂ ਵਿੱਚ ਸੋਧ ਕੀਤੀ ਹੈ:
ਟੈਂਡ ਮਿਲਕ: 54 ਤੋਂ ਵਧ ਕੇ 56 ਪ੍ਰਤੀ ਲੀਟਰ
ਫੁੱਲ ਕਰੀਮ: 768 ਤੋਂ ਵਧ ਕੇ 69 ਪ੍ਰਤੀ ਲੀਟਰ।
ਗਾਂ ਦਾ ਦੁੱਧ: 157 ਤੋਂ ਵਧ ਕੇ 59 ਪ੍ਰਤੀ ਲੀਟਰ।
ਜਲੰਧਰ, ਪੰਜਾਬ
1 ਅਪ੍ਰੈਲ, 2026 ਤੋਂ ਦੁੱਧ 5 ਰੁਪਏ ਮਹਿੰਗਾ ਹੋ ਗਿਆ ਹੈ। ਗਾਂ ਦਾ ਦੁੱਧ 65 ਰੁਪਏ ਤੋਂ ਵਧ ਕੇ 70 ਰੁਪਏ ਅਤੇ ਮੱਝ ਦਾ ਦੁੱਧ 70 ਰੁਪਏ ਤੋਂ ਵਧ ਕੇ 75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਹਿਮਾਚਲ ਪ੍ਰਦੇਸ਼
ਰਾਜ ਸਰਕਾਰ ਵੱਲੋਂ ਖਰੀਦੇ ਜਾਂਦੇ ਦੁੱਧ ਦੀਆਂ ਕੀਮਤਾਂ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਗਾਂ ਦਾ ਦੁੱਧ 161/ਲੀਟਰ ਅਤੇ ਮੱਝ ਦਾ ਦੁੱਧ 71 ਲੀਟਰ ਹੋ ਗਿਆ ਹੈ।
ਆਮ ਜਨਤਾ ‘ਤੇ ਅਸਰ
ਆਮ ਲੋਕ ਪਹਿਲਾਂ ਹੀ ਗੈਸ ਸਿਲੰਡਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਦੁੱਧ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਅਸਰ ਚਾਹ, ਕੌਫੀ, ਮਿਠਾਈਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ‘ਤੇ ਵੀ ਪਵੇਗਾ। ਖਪਤਕਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਦੁੱਧ ਵਰਗੀ ਬੁਨਿਆਦੀ ਲੋੜ ਦਾ ਮਹਿੰਗਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਹ ਵਾਧਾ ਰਾਜਸਥਾਨ ਅਤੇ ਤਾਮਿਲਨਾਡੂ ਸਮੇਤ ਵੱਖ-ਵੱਖ ਰਾਜਾਂ ਵਿੱਚ ਨਿੱਜੀ ਅਤੇ ਸਰਕਾਰੀ ਡੇਅਰੀਆਂ ਦੁਆਰਾ ਕੀਤਾ ਗਿਆ ਹੈ। ਹਾਲਾਂਕਿ ਇਸ ਨਾਲ ਆਮ ਜਨਤਾ ਨੂੰ ਵੱਡਾ ਝਟਕਾ ਲੱਗਿਆ ਹੈ।
ਹੋਰ ਪੜ੍ਹੋ