Honey Singh: ਹਨੀ ਸਿੰਘ ਵੱਲੋਂ ਲਾਈਵ ਸ਼ੋਅ ਦੌਰਾਨ ਹੱਦਾਂ ਪਾਰ, ਦਰਸ਼ਕਾਂ ਨਾਲ ਕੀਤੀਆਂ 'ਗੰਦੀਆਂ ਗੱਲਾਂ'! ਯੂਜ਼ਰ ਬੋਲੇ- ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ…

Must read


Honey Singh Live Show Controversy: ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਵੱਡੇ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਦਿੱਲੀ ਵਿੱਚ ਹੋਏ ਇੱਕ ਲਾਈਵ ਕੰਸਰਟ ਦੌਰਾਨ ਹਨੀ ਸਿੰਘ ਨੇ ਸਟੇਜ ਤੋਂ ਦਰਸ਼ਕਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੀ ਠੰਡ ਅਤੇ ‘ਇੰਟੀਮੇਸੀ’ ਨੂੰ ਲੈ ਕੇ ਬੇਹੱਦ ਭੱਦੇ ਅਤੇ ਆਪੱਤੀਜਨਕ ਕਮੈਂਟ ਕੀਤੇ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਾਣੋ ਕੀ ਹੈ ਪੂਰਾ ਮਾਮਲਾ?

ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡੀਓ ਵਿੱਚ ਹਨੀ ਸਿੰਘ ਦਿੱਲੀ ਦੀ ਕੜਾਕੇ ਦੀ ਠੰਡ ਦਾ ਜ਼ਿਕਰ ਕਰਦੇ ਹੋਏ ਅਚਾਨਕ ਸੀਮਾਵਾਂ ਲੰਘ ਗਏ ਅਤੇ ਅਜਿਹੀ ਗੱਲ ਕਹੀ ਜਿਸ ਨੂੰ ਕਈਆਂ ਨੇ ਗੰਦਾ ਅਤੇ ਭੱਦਾ ਦੱਸਿਆ ਹੈ। ਉਨ੍ਹਾਂ ਨੇ ਠੰਡ ਵਿੱਚ ‘ਇੰਟੀਮੇਟ’ ਹੋਣ ਬਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ‘ਤੇ ਸੋਸ਼ਲ ਮੀਡੀਆ ਯੂਜ਼ਰਸ ਭੜਕ ਉੱਠੇ ਹਨ। ਹਾਲਾਂਕਿ ਕੰਸਰਟ ਵਿੱਚ ਮੌਜੂਦ ਕਈ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਹੱਸਦੇ ਅਤੇ ਹੂਟਿੰਗ ਕਰਦੇ ਸੁਣਾਈ ਦਿੱਤੇ, ਪਰ ਹੁਣ ਹਨੀ ਸਿੰਘ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਨੀ ਦੀ ਰੱਜ ਕੇ ਹੋ ਰਹੀ ਟ੍ਰੋਲਿੰਗ

ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਹਨੀ ਸਿੰਘ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜ਼ਰਸ ਨੇ ਇਸ ਨੂੰ ‘ਘਟੀਆ’ ਅਤੇ ‘ਸਟੇਜ ਐਟੀਕੇਟ’ (ਸ਼ਿਸ਼ਟਾਚਾਰ) ਦੇ ਖਿਲਾਫ ਦੱਸਿਆ ਹੈ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਸਵਾਲ ਚੁੱਕ ਦਿੱਤੇ ਹਨ ਕਿ ‘ਕੀ ਇਹ ਸਭ ਨਸ਼ੇ ਦਾ ਅਸਰ ਹੈ?’ ਯੂਜ਼ਰਸ ਦਾ ਕਹਿਣਾ ਹੈ ਕਿ ਹਨੀ ਸਿੰਘ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਨਸ਼ਾ ਛੱਡ ਦਿੱਤਾ ਹੈ, ਪਰ ਸਟੇਜ ‘ਤੇ ਉਨ੍ਹਾਂ ਦੀ ਬੋਲੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਲੋਕਾਂ ਮੁਤਾਬਕ ਇੱਕ ਵੱਡੇ ਕਲਾਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਉਂਕਿ ਨੌਜਵਾਨਾਂ ‘ਤੇ ਅਜਿਹੇ ਬਿਆਨਾਂ ਦਾ ਗਲਤ ਅਸਰ ਪੈਂਦਾ ਹੈ।

ਪੁਰਾਣੇ ਵਿਵਾਦਾਂ ਨੇ ਫਿਰ ਫੜਿਆ ਜ਼ੋਰ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਨੀ ਸਿੰਘ ਆਪਣੇ ਬੋਲਾਂ ਜਾਂ ਬਿਆਨਾਂ ਕਾਰਨ ਵਿਵਾਦਾਂ ਵਿੱਚ ਆਏ ਹੋਣ। ਇਸ ਤੋਂ ਪਹਿਲਾਂ ਉਨ੍ਹਾਂ ਦੇ ‘ਨਾਗਿਨ’ ਗਾਣੇ ‘ਤੇ ਵੀ ਵਿਵਾਦ ਹੋ ਚੁੱਕਾ ਹੈ ਅਤੇ ਭਾਜਪਾ ਨੇਤਾ ਨੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹਨੀ ਸਿੰਘ ਪਹਿਲਾਂ ਵੀ ਨਸ਼ੇ ਦੀ ਆਦਤ ਕਾਰਨ ਸਿਖਰ ‘ਤੇ ਹੋਣ ਦੇ ਬਾਵਜੂਦ ਇੰਡਸਟਰੀ ਤੋਂ ਦੂਰ ਜਾ ਚੁੱਕੇ ਹਨ।  

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article