Fuel Price Hike Impact : ਪੈਟਰੋਲ-ਡੀਜ਼ਲ ਹੀ ਨਹੀਂ ,ਹੁਣ ਇਹਨਾਂ ਚੀਜ਼ਾਂ ਦੇ ਵੀ ਵੱਧ ਸਕਦੇ ਨੇ ਰੇਟ , ਮਾਹਿਰਾਂ ਦੀ ਚੇਤਾਵਨੀ

Must read


Fuel Price Hike Impact : ਹਾਲ ਹੀ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਇਸਦਾ ਅਸਰ ਸਿਰਫ਼ ਫਿਊਲ ਤੱਕ ਹੀ ਸੀਮਿਤ ਰਹੇਗਾ ਤਾਂ ਇਹ ਗਲਤ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਫਿਊਲ ਮਹਿੰਗਾ ਹੋਣ ਨਾਲ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ਦੇ ਭਾਅ ਵੀ ਵਧ ਸਕਦੇ ਹਨ। ਮਾਹਿਰ  ਅਤੇ FMCG ਕੰਪਨੀਆਂ ਦੇ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਅਤੇ ਵਧ ਰਹੇ ਲਾਜਿਸਟਿਕ ਖਰਚਿਆਂ ਕਾਰਨ ਘਰੇਲੂ ਬਜਟ, ਰਾਸ਼ਨ ਅਤੇ ਰੋਜ਼ਾਨਾ ਦੀਆਂ ਸੇਵਾਵਾਂ ’ਤੇ ਅਸਰ ਪੈ ਸਕਦਾ ਹੈ।

ਪੈਕਟ ਫੂਡ ਪ੍ਰੋਡਕਟ ਮਹਿੰਗੇ ਹੋ ਸਕਦੇ ਹਨ

ਬਿਸਕੁਟ, ਸਨੈਕਸ, ਇੰਸਟੈਂਟ ਨੂਡਲਜ਼, ਖਾਣ ਵਾਲਾ ਤੇਲ, ਪੈਕਟਬੰਦ ਖਾਣ-ਪੀਣ ਦੀਆਂ ਚੀਜ਼ਾਂ ਅਤੇ ਡ੍ਰਿੰਕਸ ਵਰਗੇ ਉਤਪਾਦਾਂ ਦੀ ਡਿਲਿਵਰੀ ਲਾਜਿਸਟਿਕ ਨੈੱਟਵਰਕ ’ਤੇ ਨਿਰਭਰ ਕਰਦੀ ਹੈ। ਡੀਜ਼ਲ ਮਹਿੰਗਾ ਹੋਣ ਨਾਲ ਇਨ੍ਹਾਂ ਦੀ ਢੁਆਈ ਦੀ ਲਾਗਤ ਵਧਦੀ ਹੈ, ਜਿਸ ਕਾਰਨ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।

ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ

ਦੁੱਧ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ ਵਾਧੇ ਦੇ ਸੰਕੇਤ ਮਿਲ ਰਹੇ ਹਨ। ਹਾਲ ਹੀ ਵਿੱਚ Amul ਅਤੇ Mother Dairy ਨੇ ਦੁੱਧ ਦੇ ਭਾਅ 2 ਰੁਪਏ ਪ੍ਰਤੀ ਲੀਟਰ ਵਧਾਏ ਹਨ। ਹੁਣ ਦਹੀਂ, ਮੱਖਣ, ਪਨੀਰ, ਚੀਜ਼ ਅਤੇ ਆਈਸਕ੍ਰੀਮ ਵੀ ਮਹਿੰਗੀ ਹੋ ਸਕਦੀ ਹੈ।

ਸਬਜ਼ੀਆਂ, ਫਲ ਅਤੇ ਰਾਸ਼ਨ ’ਤੇ ਅਸਰ

ਭਾਰਤ ਦੀ ਫੂਡ ਸਪਲਾਈ ਚੇਨ ਵੱਡੇ ਪੱਧਰ ’ਤੇ ਸੜਕ ਆਵਾਜਾਈ ’ਤੇ ਨਿਰਭਰ ਕਰਦੀ ਹੈ। ਡੀਜ਼ਲ ਦੀ ਵਧਦੀ ਕੀਮਤ ਨਾਲ ਮਾਲ ਢੁਆਈ ਮਹਿੰਗੀ ਹੋ ਜਾਂਦੀ ਹੈ, ਜਿਸਦਾ ਅਸਰ ਸਬਜ਼ੀਆਂ, ਫਲਾਂ, ਦਾਲਾਂ ਅਤੇ ਹੋਰ ਰਾਸ਼ਨ ਦੀਆਂ ਕੀਮਤਾਂ ’ਤੇ ਪੈਂਦਾ ਹੈ।

ਖੇਤੀਬਾੜੀ ਦੀ ਲਾਗਤ ਵਧੇਗੀ

ਕਿਸਾਨ ਟ੍ਰੈਕਟਰ, ਸਿੰਚਾਈ ਪੰਪ ਅਤੇ ਹੋਰ ਮਸ਼ੀਨਾਂ ਲਈ ਡੀਜ਼ਲ ’ਤੇ ਨਿਰਭਰ ਰਹਿੰਦੇ ਹਨ। ਫਿਊਲ ਮਹਿੰਗਾ ਹੋਣ ਨਾਲ ਖੇਤੀਬਾੜੀ ਦੀ ਲਾਗਤ ਵਧੇਗੀ, ਜਿਸ ਨਾਲ ਅੱਗੇ ਚੱਲ ਕੇ ਖਾਣ-ਪੀਣ ਦੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।

ਔਨਲਾਈਨ ਡਿਲੀਵਰੀ ਅਤੇ ਈ-ਕਾਮਰਸ ਸੇਵਾਵਾਂ

ਫੂਡ ਡਿਲਿਵਰੀ, ਕੂਰੀਅਰ ਅਤੇ ਔਨਲਾਈਨ ਸ਼ਾਪਿੰਗ ਕੰਪਨੀਆਂ ਦਾ ਖਰਚਾ ਵੀ ਵਧ ਸਕਦਾ ਹੈ। ਇਸ ਨਾਲ ਡਿਲਿਵਰੀ ਚਾਰਜ ਵਧਣ, ਛੂਟ ਘਟਣ ਅਤੇ ਘੱਟੋ-ਘੱਟ ਆਰਡਰ ਕੀਮਤ ਵਧਣ ਦੀ ਸੰਭਾਵਨਾ ਹੈ।

ਘਰੇਲੂ ਵਰਤੋਂ ਦੀਆਂ ਚੀਜ਼ਾਂ

ਸਾਬਣ, ਸ਼ੈਂਪੂ, ਡਿਟਰਜੈਂਟ ਅਤੇ ਸਫਾਈ ਵਾਲੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। FMCG ਕੰਪਨੀਆਂ ਅਕਸਰ ਵਧੇ ਖਰਚੇ ਦਾ ਅਸਰ ਹੌਲੀ-ਹੌਲੀ ਗਾਹਕਾਂ ਤੱਕ ਪਹੁੰਚਾਉਂਦੀਆਂ ਹਨ।

ਆਵਾਜਾਈ ਖਰਚੇ ਵਿੱਚ ਵਾਧਾ

ਟੈਕਸੀ ਕਿਰਾਇਆ, ਬੱਸ ਯਾਤਰਾ, ਕੂਰੀਅਰ ਸੇਵਾਵਾਂ , ਪ੍ਰਚੂਨ ਸਪਲਾਈ ਚੇਨਾਂ ਅਤੇ ਖਪਤਕਾਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ’ਤੇ ਪਵੇਗਾ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article