Cold Drinks: ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਲੋਕਾਂ ਵਿਚਾਲੇ ਦਹਿਸ਼ਤ ਫੈਲ ਗਈ ਹੈ। ਦੱਸ ਦੇਈਏ ਕਿ ਕਥਿਤ ਤੌਰ ‘ਤੇ ਕੋਲਡ ਡਰਿੰਕਸ ਪੀਣ ਤੋਂ ਬਾਅਦ ਲਗਭਗ 35 ਸ਼ਰਧਾਲੂ ਬਿਮਾਰ ਹੋ ਗਏ। ਜਿਸ ਨਾਲ ਆਮ ਲੋਕਾਂ ਵਿਚਾਲੇ ਹਾਹਾਕਾਰ ਮੱਚ ਗਿਆ।ਇਹ ਖਬਰ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੀ ਭੂਦਰਗੜ੍ਹ ਤਹਿਸੀਲ ਦੇ ਆਦਮਪੁਰ ਤੀਰਥ ਸਥਾਨ ਤੋਂ ਸਾਹਮਣੇ ਆਈ ਹੈ। ਦਰਅਸਲ, ਤੀਰਥ ਸਥਾਨ ‘ਤੇ ਐਤਵਾਰ ਦੇਰ ਰਾਤ ਸ਼੍ਰੀ ਸੰਤ ਬਾਲੂ ਮਾਮਾ ਭੰਡਾਰਾ ਤਿਉਹਾਰ ਦੌਰਾਨ ਕਥਿਤ ਤੌਰ ‘ਤੇ ਕੋਲਡ ਡਰਿੰਕਸ ਪੀਣ ਤੋਂ ਬਾਅਦ ਲਗਭਗ 35 ਸ਼ਰਧਾਲੂ ਬਿਮਾਰ ਹੋ ਗਏ। ਇਸ ਘਟਨਾ ਨਾਲ ਉਕਤ ਸਥਾਨ ‘ਤੇ ਹਫ਼ੜਾ-ਦਫ਼ੜੀ ਮਚ ਗਈ। ਪੁਲਿਸ ਦੇ ਅਨੁਸਾਰ, ਤਿਉਹਾਰ ਦੌਰਾਨ ਕੁਝ ਲੋਕ ਸ਼ਰਧਾਲੂਆਂ ਨੂੰ ਕੋਲਡ ਡਰਿੰਕ ਵੰਡ ਰਹੇ ਸਨ।
ਕੋਲਡ ਡਰਿੰਕ ਪੀਣ ਤੋਂ ਤੁਰੰਤ ਵਿਗੜੀ ਹਾਲਤ
ਇਸ ਦੌਰਾਨ ਕੋਲਡ ਡਰਿੰਕ ਪੀਣ ਤੋਂ ਤੁਰੰਤ ਬਾਅਦ ਕਈ ਸ਼ਰਧਾਲੂਆਂ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਪੇਟ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਹੋਈ। ਉਨ੍ਹਾਂ ਨੂੰ ਇਲਾਜ ਲਈ ਗਾਰਗੋਟੀ ਉਪ-ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹੁਣ ਸਾਰੇ ਸ਼ਰਧਾਲੂਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ