Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  

Must read


Rajya Sabha Election 2026 : ਹਰਿਆਣਾ, ਬਿਹਾਰ ਅਤੇ ਓਡੀਸ਼ਾ ਵਿੱਚ 11 ਰਾਜ ਸਭਾ ਸੀਟਾਂ ਲਈ ਵੋਟਿੰਗ ਸੋਮਵਾਰ ਨੂੰ ਹੋਈ। ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਸਰਾਓਗੀ ਨੇ ਐਲਾਨ ਕੀਤਾ ਕਿ NDA ਨੇ ਬਿਹਾਰ ਵਿੱਚ ਸਾਰੀਆਂ ਪੰਜ ਰਾਜ ਸਭਾ ਸੀਟਾਂ ਜਿੱਤ ਲਈਆਂ ਹਨ। ਇਸ ਜਿੱਤ ਦੇ ਨਾਲ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਰਾਜ ਸਭਾ ਵਿੱਚ ਪਹੁੰਚ ਗਏ ਹਨ।

ਓਡੀਸ਼ਾ ਵਿੱਚ ਗਿਣਤੀ ਜਾਰੀ ਹੈ। ਹਰਿਆਣਾ ਵਿੱਚ ਰਾਜ ਸਭਾ ਚੋਣਾਂ ਦੌਰਾਨ ਦੋ ਕਾਂਗਰਸੀ ਵਿਧਾਇਕਾਂ ਦੀਆਂ ਵੋਟਾਂ ਬਾਰੇ ਇਤਰਾਜ਼ ਉਠਾਏ ਜਾਣ ਤੋਂ ਬਾਅਦ ਗਿਣਤੀ ਰੋਕ ਦਿੱਤੀ ਗਈ। ਜਾਣਕਾਰੀ ਅਨੁਸਾਰ ਭਾਜਪਾ ਦੇ ਗੌਰਵ ਗੌਤਮ ਅਤੇ ਕਿਸ਼ਨ ਬੇਦੀ ਨੇ ਇਨ੍ਹਾਂ ਦੋ ਵੋਟਾਂ ‘ਤੇ ਇਤਰਾਜ਼ ਜਤਾਇਆ।

ਵਾਸਤੂ ਨਿਯਮ : ਘਰ ‘ਚ ਕਿੱਥੇ ਰੱਖੇ LPG ਸਿਲੰਡਰ ?

ਤਿੰਨਾਂ ਰਾਜਾਂ ਵਿੱਚ ਕੁੱਲ 14 ਉਮੀਦਵਾਰ ਚੋਣ ਲੜ ਰਹੇ ਹਨ। ਬਿਹਾਰ ਅਤੇ ਓਡੀਸ਼ਾ ਵਿੱਚ ਚੋਣਾਂ ਦੌਰਾਨ ਕਾਂਗਰਸ ਵਿਧਾਇਕਾਂ ਨੇ ਕਰਾਸ-ਵੋਟਿੰਗ ਕੀਤੀ। ਓਡੀਸ਼ਾ ਪ੍ਰਦੇਸ਼ ਕਾਂਗਰਸ ਪ੍ਰਧਾਨ ਭਗਤ ਚਰਨ ਦਾਸ ਨੇ ਮੰਨਿਆ ਕਿ ਕਾਂਗਰਸ ਵਿਧਾਇਕ ਦਸ਼ਰਥੀ ਗਮਾਂਗ, ਸੋਫੀਆ ਫਿਰਦੋਸ ਅਤੇ ਰਮੇਸ਼ ਜੇਨਾ ਨੇ ਪਾਰਟੀ ਲਾਈਨ ਦੇ ਵਿਰੁੱਧ ਵੋਟ ਦਿੱਤੀ।

ਪੰਜਾਬ ‘ਚ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ ,ਪੜ੍ਹੋ ਪੂਰੀ ਖ਼ਬਰ 

ਬਿਹਾਰ ਵਿੱਚ ਸਾਰੇ 202 ਐਨਡੀਏ ਵਿਧਾਇਕਾਂ ਨੇ ਆਪਣੀ ਵੋਟ ਪਾਈ, ਜਦੋਂ ਕਿ ਮਹਾਂਗਠਜੋੜ ਦੇ ਸਿਰਫ਼ 37 ਵਿਧਾਇਕਾਂ ਨੇ ਹੀ ਆਪਣੀ ਵੋਟ ਪਾਈ। ਕਾਂਗਰਸ ਦੇ ਤਿੰਨ ਵਿਧਾਇਕ ਅਤੇ ਆਰਜੇਡੀ ਦਾ ਇੱਕ ਵਿਧਾਇਕ ਨੇ ਵੋਟ ਨਹੀਂ ਪਾਈ। ਦੱਸ ਦੇਈਏ ਕਿ ਹਰਿਆਣਾ ਵਿੱਚ 90 ਵਿੱਚੋਂ 88 ਵਿਧਾਇਕਾਂ ਨੇ ਆਪਣੀ ਵੋਟ ਪਾਈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਦੋਵੇਂ ਵਿਧਾਇਕ ਅਰਜੁਨ ਚੌਟਾਲਾ ਅਤੇ ਆਦਿਤਿਆ ਦੇਵੀ ਲਾਲ ਵੋਟਿੰਗ ਤੋਂ ਦੂਰ ਰਹੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article