Brazil bungee jumping tragedy : ਬ੍ਰਾਜ਼ੀਲ ‘ਚ 24 ਸਾਲ ਦੀ ਇੱਕ ਲੜਕੀ ਲਈ ਐਡਵੈਂਚਰ ਦਾ ਸ਼ੌਕ ਹੀ ਉਸ ਦੀ ਮੌਤ ਦੀ ਵਜ੍ਹਾ ਬਣ ਗਿਆ। ਸੋਸ਼ਲ ਮੀਡੀਆ ‘ਤੇ ਰੀਲਾਂ ਅਤੇ ਵੀਡੀਓਜ਼ ਦੇਖ ਕੇ ਲੋਕ ਅਕਸਰ ਖਤਰਨਾਕ ਕੰਮ ਕਰਨ ਨਿਕਲ ਪੈਂਦੇ ਹਨ, ਪਰ ਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਜੋ ਹੋਇਆ, ਉਸ ਨੇ ਹਰ ਕਿਸੇ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ ਹੈ।
ਇੱਕ ਐਡਵੈਂਚਰ ਕੰਪਨੀ ਦੀ ਰੂਹ ਕੰਬਾ ਦੇਣ ਵਾਲੀ ਲਾਪਰਵਾਹੀ ਕਾਰਨ ਇੱਕ ਲੜਕੀ ਬਿਨਾਂ ਬੰਜੀ ਰੱਸੇ ਦੇ ਹੀ 35 ਮੀਟਰ ਦੀ ਉਚਾਈ ਤੋਂ ਹੇਠਾਂ ਕੂਦ ਗਈ ਅਤੇ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਸਾਓ ਪਾਓਲੋ ਰਾਜ ਦੇ ਲਿਮੇਇਰਾ ਅਤੇ ਕੋਰਦੇਇਰੋਪੋਲਿਸ ਸ਼ਹਿਰਾਂ ਨੂੰ ਜੋੜਣ ਵਾਲੇ ‘ਪੋਂਟੇ ਡੋ ਏਸਕੈਲੇਟੋ’ ‘ਤੇ ਹੋਇਆ। ਇਹ ਪੁਲ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਲਾਵਾਰਿਸ ਅਤੇ ਬੰਦ ਪਿਆ ਸੀ ਪਰ ਹਾਲ ਦੇ ਦਿਨਾਂ ਵਿੱਚ ਇਹ ਐਡਵੈਂਚਰ ਦੇ ਸ਼ੌਕੀਨਾਂ ਅਤੇ ਸੈਲਾਨੀਆਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਸੀ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਥਾਂ ‘ਤੇ ਸਰਕਾਰ ਜਾਂ ਕਿਸੇ ਅਧਿਕਾਰਤ ਸੰਸਥਾ ਦੀ ਕੋਈ ਨਿਗਰਾਨੀ ਜਾਂ ਸੁਰੱਖਿਆ ਨਿਯਮ ਲਾਗੂ ਨਹੀਂ ਸੀ।
ਵੀਡੀਓ ਬਣਾਉਣ ਲਈ ਜਾਨ ਦਾਅ ‘ਤੇ ਲਗਾਈ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕਾ ਮਾਰੀਆ ਐਡੁਆਰਡਾ ਰੋਡ੍ਰਿਗਸ ਡੀ ਫ੍ਰੀਟਾਸ ਨੇ ਇਸ ਖਤਰਨਾਕ ਬੰਜੀ ਜੰਪ ਅਤੇ ਉਸ ਦੀ ਵੀਡੀਓ ਸ਼ੂਟ ਲਈ ‘ਐਂਟਰੇ ਕੋਰਦਾਸ’ ਨਾਮ ਦੀ ਇੱਕ ਨਿੱਜੀ ਕੰਪਨੀ ਨੂੰ ਕਰੀਬ 290 ਡਾਲਰ (ਲਗਭਗ 24,500 ਰੁਪਏ) ਦਿੱਤੇ ਸਨ। ਉਸਨੂੰ ਕੀ ਪਤਾ ਸੀ ਕਿ ਜਿਸ ਵੀਡੀਓ ਨੂੰ ਉਹ ਆਪਣੀਆਂ ਯਾਦਾਂ ਲਈ ਬਣਾਉਣਾ ਚਾਹੁੰਦੀ ਸੀ, ਉਹੀ ਉਸ ਦੀ ਜ਼ਿੰਦਗੀ ਦਾ ਆਖ਼ਰੀ ਵੀਡੀਓ ਬਣ ਜਾਵੇਗਾ।
ਚਸ਼ਮਦੀਦਾਂ ਦੇ ਮੁਤਾਬਕ ਇਸ ਤੋਂ ਪਹਿਲਾਂ ਤਿੰਨ ਹੋਰ ਲੋਕਾਂ ਨੇ ਵੀ ਉੱਥੇ ਜੰਪ ਲਗਾਈ ਸੀ ,ਜੋ ਸੁਰੱਖਿਅਤ ਰਹੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ