29.8 C
Patiāla
Saturday, May 30, 2026

Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ…

Must read


Student Attack on Teacher: ਇੱਕ ਹੈਰਾਨ ਕਰਨ ਵਾਲੀ ਵੱਡੀ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਕੂਲ ਅਧਿਆਪਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਇਟਲੀ ਦੇ ਸਚੀਲੀਆ ਸੂਬੇ ਵਿੱਚ ਅਜਿਹੀ ਘਟਨਾ ਸਾਹਮਣੇ ਆਈ, ਜਿੱਥੇ ਇੱਕ 11 ਸਾਲਾ ਨਾਬਾਲਗ ਵਿਦਿਆਰਥੀ ਨੇ ਆਪਣੀ ਕਲਾਸ ਦੌਰਾਨ ਅਧਿਆਪਕ ‘ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸਚੀਲੀਆ ਦੇ ਤਰਾਪਨੀ ਇਲਾਕੇ ਦੀ ਹੈ, ਜਿੱਥੇ ਤਕਨਾਲੋਜੀ ਦੇ ਇੱਕ ਅਧਿਆਪਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਜਾਣਕਾਰੀ ਅਨੁਸਾਰ, ਉਕਤ ਵਿਦਿਆਰਥੀ ਆਪਣੇ ਨਾਲ ਦੋ ਛੋਟੇ ਚਾਕੂ ਲੈ ਕੇ ਸਕੂਲ ਆਇਆ ਸੀ। ਹਮਲੇ ਦੌਰਾਨ ਆਪਣੀ ਪਛਾਣ ਛੁਪਾਉਣ ਲਈ ਉਸ ਨੇ ਹੈਲਮੈਟ ਪਹਿਨਿਆ ਹੋਇਆ ਸੀ ਅਤੇ ਚਿਹਰੇ ਨੂੰ ਢੱਕਿਆ ਹੋਇਆ ਸੀ। ਬੱਚੇ ਨੇ ਆਪਣੇ ਸਹਿਪਾਠੀਆਂ ਦੇ ਸਾਹਮਣੇ ਹੀ ਅਧਿਆਪਕ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਖੁਸ਼ਕਿਸਮਤੀ ਨਾਲ ਹਾਲਾਤ ਜਲਦੀ ਕਾਬੂ ਹੇਠ ਕਰ ਲਏ ਗਏ। ਇਸ ਹਮਲੇ ਵਿੱਚ ਅਧਿਆਪਕ ਦੇ ਸਿਰਫ਼ ਮਾਮੂਲੀ ਝਰੀਟਾਂ ਆਈਆਂ ਅਤੇ ਉਸ ਨੇ ਡਾਕਟਰੀ ਸਹਾਇਤਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ।

ਸੋਸ਼ਲ ਮੀਡੀਆ ‘ਤੇ ਪਹਿਲਾਂ ਦਿੱਤੀ ਚਿਤਾਵਨੀ

ਇਸ ਘਟਨਾ ਵਿੱਚ ਹੈਰਾਨੀਜਨਕ ਪਹਿਲੂ ਇਹ ਹੈ ਕਿ ਵਿਦਿਆਰਥੀ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਰਾਤ ਨੂੰ ਹੀ ਸੋਸ਼ਲ ਮੀਡੀਆ ਐਪ ‘ਟਿਕ-ਟਾਕ’ ‘ਤੇ ਇੱਕ ਪੋਸਟ ਪਾਈ ਸੀ। ਉਸ ਨੇ ਲਿਖਿਆ ਸੀ, “ਉਹ ਆਉਣ ਵਾਲੇ 4 ਘੰਟਿਆਂ ਵਿੱਚ ਜੋ ਕਰੇਗਾ, ਉਸ ਲਈ ਉਸ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ”। ਇੰਨਾ ਹੀ ਨਹੀਂ, ਇਸ ਘਟੀਆ ਹਰਕਤ ਲਈ ਕਈ ਹੋਰ ਬੱਚਿਆਂ ਨੇ ਟਿੱਪਣੀਆਂ ਵਿੱਚ ਉਸ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਜਾਂਚ ਵਿੱਚ ਜੁਟੀ ਪੁਲਿਸ

ਇਟਲੀ ਵਿੱਚ ਅਧਿਆਪਕਾਂ ਪ੍ਰਤੀ ਵਿਦਿਆਰਥੀਆਂ ਦੇ ਦਿਲਾਂ ਵਿੱਚ ਘਟ ਰਿਹਾ ਸਤਿਕਾਰ ਇੱਕ ਗੰਭੀਰ ਸਮਾਜਿਕ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਲੰਬਾਰਦੀਆ ਸੂਬੇ ਵਿੱਚ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ, ਜਿੱਥੇ ਇੱਕ ਨਾਬਾਲਗ ਨੇ ਅਧਿਆਪਕਾ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਮਾਹਰਾਂ ਅਨੁਸਾਰ, ਅਜਿਹੀਆਂ ਘਟਨਾਵਾਂ ਸਮਾਜਿਕ ਤਾਣੇ-ਬਾਣੇ ਨੂੰ ਤਾਰ-ਤਾਰ ਕਰ ਰਹੀਆਂ ਹਨ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article