Anti Corruption Bureau Action: ਰਜਿਸਟਰੀ ਬਦਲੇ ਇਕ ਲੱਖ ਦੀ ਰਿਸ਼ਵਤ ਲੈਂਦਾ ਅਰਜ਼ੀ ਨਵੀਸ ਕਾਬੂ

Must read


ਅਰਜ਼ੀ ਨਵੀਸ ਰਾਜੀਵ ਕੁਮਾਰ ਮਲਹੋਤਰਾ ਮੌਕੇ ’ਤੇ ਰੰਗੇ ਹੱਥੀਂ ਆਇਆ ਕਾਬੂ; ਰਿਸ਼ਵਤ ਤਹਿਸੀਲਦਾਰ ਵਾਸਤੇ ਲਈ ਜਾ ਰਹੀ ਸੀ: ਮੁਲਜ਼ਮ ਅਰਜ਼ੀ ਨਵੀਸ ਨੇ ਕੀਤਾ ਦਾਅਵਾ

ਪੱਤਰ ਪ੍ਰੇਰਕ

ਟੋਹਾਣਾ, 4 ਅਪਰੈਲ

Anti Corruption Bureau Action: ਹਰਿਆਣਾ ਐਂਟੀ ਕੁਰਪਸ਼ਨ ਬਿਊਰੋ ਦੀ ਟੀਮ ਨੇ ਸਕੱਤਰੇਤ ਗੋਹਾਣਾ ਦੇ ਅਰਜ਼ੀ ਨਵੀਸ ਰਾਜੀਵ ਕੁਮਾਰ ਮਲਹੋਤਰਾ ਨੂੰ ਇਕ ਪਲਾਟ ਦੀ ਰਜਿਸਟਰੀ ਕਰਾਉਣ ਬਦਲੇ ਕਥਿਤ ਤੌਰ ’ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਦੂਜੇ ਪਾਸੇ ਮੁਲਜ਼ਮ ਦਾ ਦਾਅਵਾ ਹੈ ਕਿ ਉਸ ਨੇ ਇਹ ਪੈਸੇ ਤਹਿਸੀਲਦਾਰ ਵਾਸਤੇ ਲਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਖੰਦਰਾਈ ਦੇ 667 ਵਰਗ ਗਜ਼ ਪਲਾਟ ਦੇ ਖ਼ਰੀਦਦਾਰ ਨੇ ਬਿਊਰੋ ਕੋਲ ਸ਼ਿਕਾਇਤ ਕੀਤੀ ਸੀ ਕਿ ਰਜਿਸਟਰੀ ਕਰਨ ਬਦਲੇ ਉਸ ਤੋਂ ਇਕ ਲੱਖ ਦੀ ਮੰਗ ਕੀਤੀ ਗਈ ਸੀ। ਬਿਊਰੋ ਦੀ ਟੀਮ ਨੇ ਰਿਸ਼ਵਤ ਦੀ ਸ਼ਿਕਾਇਤ ਮਿਲਣ ’ਤੇ ਪੂੁਰਾ ਜਾਲ ਵਿਛਾ ਕੇ ਅਰਜ਼ੀ ਨਵੀਸ ਰਾਜੀਵ ਮਲਹੋਤਰਾ ਉਰਫ਼ ਜਸ਼ਪਾਲ ਮਲਹੋਤਰਾ ਨੂੰ ਇਕ ਲੱਖ ਰੁਪਏ ਲੈਂਦੇ ਗ੍ਰਿਫਤਾਰ ਕਰ ਲਿਆ।



News Source link

- Advertisement -

More articles

- Advertisement -

Latest article