Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  

0
126


Amritsar News : ਅੰਮ੍ਰਿਤਸਰ ਵਿੱਚ ਸੀਆਈਏ ਸਟਾਫ ਅਤੇ ਇੱਕ ਮਹਿਲਾ ਵਕੀਲ ਵਿਚਕਾਰ ਵਿਵਾਦ ਨੇ ਤੂਲ ਫੜ ਲਿਆ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਵਕੀਲ ਨੇ ਪੁਲਿਸ ‘ਤੇ ਗੰਭੀਰ ਆਰੋਪ ਲਗਾਏ ਅਤੇ ਕਈ ਖੁਲਾਸੇ ਕੀਤੇ। ਪੇਸ਼ੀ ਦੌਰਾਨ ਕੋਰਟ ਕੰਪਲੈਸ ਚ ਕਾਫੀ ਹਲਚਲ ਰਹੀ ਆਏ ਵਕੀਲ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ।

ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਪਹਿਲਾਂ ਸੀਆਈਏ ਸਟਾਫ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਸ ਰੰਜਿਸ਼ ਕਾਰਨ ਪੁਲਿਸ ਨੇ ਉਸਦੇ ਵਿਰੁੱਧ ਝੂਠਾ ਕੇਸ ਦਰਜ ਕੀਤਾ। ਉਸਨੇ ਆਰੋਪ ਲਗਾਇਆ ਕਿ ਉਸਨੂੰ ਬਾਜ਼ਾਰ ਤੋਂ ਜ਼ਬਰਦਸਤੀ ਚੁੱਕਿਆ ਗਿਆ ਅਤੇ ਪੁਲਿਸ ਸਟੇਸ਼ਨ ਲਿਜਾ ਕੇ ਕੁੱਟਮਾਰ ਕੀਤੀ ਗਈ ਹੈ।

ਉਸਨੇ ਆਰੋਪ ਲਗਾਇਆ ਕਿ ਉਸ ‘ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ, ਪਰ ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਨੂੰ ਥਰਡ-ਡਿਗਰੀ ਟਾਰਚਰ ਕੀਤਾ ਗਿਆ। ਮਹਿਲਾ ਵਕੀਲ ਨੇ ਇਹ ਵੀ ਆਰੋਪ ਲਗਾਇਆ ਕਿ ਪੁਲਿਸ ਨੇ ਉਸ ਨਾਲ ਐਨੀ ਕੁੱਟਮਾਰ ਕੀਤੀ ਕਿ ਉਸਦਾ ਹੱਥ ਟੁੱਟ ਗਿਆ। ਉਸਨੇ ਅਦਾਲਤ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਇਨਸਾਫ ਚਾਹੁੰਦੀ ਹੈ।

ਬਾਰ ਐਸੋਸੀਏਸ਼ਨ ਨੇ ਪੁਲਿਸ ਕਾਰਵਾਈ ਦੀ ਕੀਤੀ ਨਿੰਦਾ 

ਇਸ ਮਾਮਲੇ ਬਾਰੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਕਿਸੇ ਵਕੀਲ ਵਿਰੁੱਧ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਬਾਰ ਐਸੋਸੀਏਸ਼ਨ ਨੂੰ ਸੂਚਿਤ ਕਰਨਾ ਚਾਹੀਦਾ ਸੀ। ਉਨ੍ਹਾਂ ਪੁਲਿਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਵਕੀਲ ਭਾਈਚਾਰੇ ਨੇ ਹਮੇਸ਼ਾ ਬੇਇਨਸਾਫ਼ੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੇ ਵਕੀਲ ਭਾਈਚਾਰੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ।

 ਕੀ ਹੈ ਪੂਰਾ ਮਾਮਲਾ ?

ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਪੁਲਿਸ ਸਟੇਸ਼ਨ ਵਿਖੇ 3 ਮਾਰਚ 2026 ਨੂੰ ਮੁਕੱਦਮਾ ਨੰਬਰ 42 ਦਰਜ ਕੀਤਾ ਗਿਆ ਸੀ। ਇਹ ਮਾਮਲਾ ਆਈਪੀਸੀ ਦੀ ਧਾਰਾ 308(2), 3(5), ਅਤੇ 351(3) ਤਹਿਤ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਤਲਵੰਡੀ ਦਸੌਂਦਾ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਹੈ।

ਸ਼ਿਕਾਇਤ ਅਨੁਸਾਰ ਕੁਝ ਲੋਕਾਂ ਨੇ ਪਿੰਡ ਦੇ ਗੁਰਮੇਜ ਸਿੰਘ ਨੂੰ ਫ਼ੋਨ ਕਰਕੇ ਕਥਿਤ ਤੌਰ ‘ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਆਰੋਪ ਹੈ ਕਿ ਪਹਿਲਾਂ ₹500 ਦੇ ਗੂਗਲ ਪੇ ਲੈਣ-ਦੇਣ ਦਾ ਹਵਾਲਾ ਦਿੱਤਾ ਅਤੇ ਬਾਅਦ ਵਿੱਚ ₹10 ਲੱਖ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ‘ਤੇ ਕਾਰਵਾਈ ਦੀ ਧਮਕੀ ਦੇਣ ਦੇ ਵੀ ਆਰੋਪ ਹਨ।

ਸ਼ਿਕਾਇਤ ਦੇ ਅਨੁਸਾਰ ਆਰੋਪੀਆਂ ਨੇ ਦੁਪਹਿਰ 2 ਵਜੇ ਰਣਜੀਤ ਐਵੇਨਿਊ ‘ਤੇ ਇੱਕ ਰੈਸਟੋਰੈਂਟ ਵਿੱਚ ਮੀਟਿੰਗ ਲਈ ਬੁਲਾਇਆ। ਪੁਲਿਸ ਪਹਿਲਾਂ ਤੋਂ ਸਤਰਕ ਸੀ। ਜਿਵੇਂ ਹੀ ਕਥਿਤ ਮੁਲਜ਼ਮ ਪੈਸੇ ਲੈ ਕੇ ਜਾਣ ਲੱਗਾ, ਪੁਲਿਸ ਨੇ ਕਾਰਵਾਈ ਕੀਤੀ ਅਤੇ ਮੌਕੇ ‘ਤੇ ਹੀ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਓਥੇ ਹੀ ਇੱਕ ਮਹਿਲਾ ਆਰੋਪੀ ਸਿਮਰਨਜੀਤ ਕੌਰ ਦੀ ਵੀ ਪਛਾਣ ਕੀਤੀ ਗਈ । ਪੁਲਿਸ ਦਾ ਦਾਅਵਾ ਹੈ ਕਿ ਆਰੋਪੀਆਂ ਦੇ ਕਬਜ਼ੇ ‘ਚੋ 4 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਫਿਲਹਾਲ ਜਾਂਚ ਜਾਰੀ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

ਹੋਰ ਪੜ੍ਹੋ



News Source link